ਪੱਲੀ ਝਿੱਕੀ ਵਿਖੇ ਸੂਰਾਪੁਰ ਰੋਡ ’ਤੇ ਬਣੇ ਪਾਰਕ ਦੀ ਸਫਾਈ ਕਰਵਾਈ ਗਈ - ਪੱਲੀ ਝਿੱਕੀ
ਪੱਲੀ ਝਿੱਕੀ, 24 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਝਿੱਕੀ ਵਿਖੇ ਬਣੇ ਪਾਰਕ ਦੀ ਸਫਾਈ ਦਾ ਕੰਮ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਵਿੱਚ ਅਤੇ ਪਿੰਡ ਦੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਘਾਹ ਬੂਟੀ ਉੱਗ ਗਈ ਸੀ।
ਪੱਲੀ ਝਿੱਕੀ, 24 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਝਿੱਕੀ ਵਿਖੇ ਬਣੇ ਪਾਰਕ ਦੀ ਸਫਾਈ ਦਾ ਕੰਮ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਵਿੱਚ ਅਤੇ ਪਿੰਡ ਦੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਘਾਹ ਬੂਟੀ ਉੱਗ ਗਈ ਸੀ। ਉਨ੍ਹਾਂ ਕਿਹਾ ਕਿ ਝੂਲਿਆਂ ਅਤੇ ਪਰੈਕਟਸ ਕਰਨ ਵਾਲੀਆਂ ਮਸ਼ੀਨਾਂ ਦੇ ਆਲੇ ਦੁਆਲੇ ਬਹੁਤ ਵੱਡਾ ਘਾਹ, ਬੂਟੀ ਜੰਮ ਗਈ ਜਿਸ ਕਰਕੇ ਪਿੰਡ ਦੇ ਲੋਕਾਂ ਨੇ ਪਾਰਕ ਵਿੱਚ ਆਉਣਾ ਬੰਦ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸ ਪਾਰਕ ਦੀ ਸਫਾਈ ਕਰਵਾ ਦਿੱਤੀ ਗਈ ਹੈ ਤਾਂ ਜੋ ਇੱਥੇ ਆ ਕੇ ਪਿੰਡ ਦੇ ਬਜ਼ੁਰਗ ਤੇ ਔਰਤਾਂ ਸੈਰ ਕਰ ਸਕਣ ਦੇ ਬੱਚੇ ਝੂਲੇ ਝੂਲ ਦੇ ਖੇਡ ਸਕਣ। ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ, ਪਰਮਜੀਤ ਸਿੰਘ ਖਾਲਸਾ, ਤਰਸੇਮ ਲਾਲ ਪੰਚ, ਸਰੂਪ ਸਿੰਘ ਇਟਲੀ, ਬਲਵੀਰ ਸਿੰਘ, ਗੁਰਦੀਪ ਸਿੰਘ ਦੀਪਾ, ਮਨਜਿੰਦਰ ਸਿੰਘ ਬੈਂਕ ਵਾਲਾ, ਦੀਪੂ, ਭਪਿੰਦਰ ਸਿੰਘ ਪਾਬਲਾ ਪੈਂਟਰ ਅਤੇ ਛੋਟੇ ਬੱਚੇ ਆ ਹਾਜ਼ਰ ਸਨ।