20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੇਟ ਖੇਤਰ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਜਾਡਲਾ ਤੋਂ ਮੰਢਾਲਾ ਸੰਪਰਕ ਸੜਕ ਬਣਾਉਣ ਦੀ ਮੰਗ

ਜਾਡਲਾ/ਉਸਮਾਨਪੁਰ, 19 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ, ਸੰਦੀਪ ਮਝੂਰ)-ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਪੱਟੀ, ਮਹੱਦੀਪੁਰ ਕਲਾਂ, ਤਾਜੋਵਾਲ, ਚੱਕ ਇਲਾਹੀਬਖਸ਼, ਆਲੋਵਾਲ ਆਦਿ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਉਕਤ ਪਿੰਡਾਂ ਦੇ ਵਸਨੀਕਾਂ ਵਲੋਂ ਕਸਬਾ ਜਾਡਲਾ ਦੇ ਸ. ਦਿਲਬਾਗ ਸਿੰਘ ਸਰਕਾਰੀ ਕਾਲਜ ਤੋਂ ਮੰਢਾਲਾ ਤੱਕ ਜੋੜਦੀ ਸੰਪਰਕ ਸੜਕ ਨੂੰ ਜਲਦ ਬਣਾਏ ਜਾਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ ਅਤੇ ਇਸ ਸੰਬੰਧੀ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 20-09-2026
ਜਾਡਲਾ/ਉਸਮਾਨਪੁਰ, 19 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ, ਸੰਦੀਪ ਮਝੂਰ)-ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਸ਼ਾਹਪੁਰ ਪੱਟੀ, ਮਹੱਦੀਪੁਰ ਕਲਾਂ, ਤਾਜੋਵਾਲ, ਚੱਕ ਇਲਾਹੀਬਖਸ਼, ਆਲੋਵਾਲ ਆਦਿ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਉਕਤ ਪਿੰਡਾਂ ਦੇ ਵਸਨੀਕਾਂ ਵਲੋਂ ਕਸਬਾ ਜਾਡਲਾ ਦੇ ਸ. ਦਿਲਬਾਗ ਸਿੰਘ ਸਰਕਾਰੀ ਕਾਲਜ ਤੋਂ ਮੰਢਾਲਾ ਤੱਕ ਜੋੜਦੀ ਸੰਪਰਕ ਸੜਕ ਨੂੰ ਜਲਦ ਬਣਾਏ ਜਾਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ ਅਤੇ ਇਸ ਸੰਬੰਧੀ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤਾ ਗਿਆ ਹੈ। ਇਸ ਸੰਬੰਧੀ ਹਰਜੀਤ ਕੌਰ ਸਰਪੰਚ ਸ਼ਾਹਪੁਰ ਪੱਟੀ, ਬਲਵਿੰਦਰ ਸਿੰਘ ਸਰਪੰਚ ਤਾਜੋਵਾਲ, ਬਲਵਿੰਦਰ ਕੌਰ ਸਰਪੰਚ ਆਲੋਵਾਲ, ਨਿਸ਼ਾ ਰਾਣੀ ਸਰਪੰਚ ਮਹੱਦੀਪੁਰ ਕਲਾਂ, ਪਰਮਜੀਤ ਸਰਪੰਚ ਚੱਕ ਇਲਾਹੀਬਖਸ਼, ਹੰਸ ਰਾਜ ਚੇਅਰਮੈਨ ਪੰਚਾਇਤ ਸੰਮਤੀ ਨਵਾਂਸ਼ਹਿਰ, ਕੁਲਵੀਰ ਸਿੰਘ ਪੰਚ, ਗੁਰਦੇਵ ਸਿੰਘ ਪੰਚ, ਹਰਜਸਦੇਵ ਸਿੰਘ ਨੰਬਰਦਾਰ, ਪਰਮਜੀਤ ਪੰਚ, ਮਨਜੀਤ ਕੌਰ ਪੰਚ ਆਦਿ ਨੇ ਦੱਸਿਆ ਕਿ ਉਕਤ ਪਿੰਡ ਜੋੜਦੀ 10 ਕਿਲੋਮੀਟਰ ਲੰਬੀ ਸੜਕ ਨੂੰ 18 ਫੁੱਟ ਚੌੜੀ ਕੀਤੇ ਜਾਣ ਦੀ ਮਨਜ਼ੂਰੀ 2024-25 ਵਿਚ ਪੰਜਾਬ ਮੰਡੀ ਬੋਰਡ ਨਵਾਂਸ਼ਹਿਰ ਵਲੋਂ ਦਿੱਤੀ ਜਾ ਚੁੱਕੀ ਹੈ, ਜਿਸ ਦਾ ਹੁਣ ਅਪ੍ਰੈਲ 2026 ਵਿਚ 6 ਕਰੋੜ 11 ਲੱਖ ਰੁਪਏ ਦਾ ਟੈਂਡਰ ਵੀ ਸੰਬੰਧਤ ਠੇਕੇਦਾਰ ਵਲੋਂ ਮਨਜ਼ੂਰ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਉਕਤ ਪਿੰਡਾਂ ਦੇ ਲੋਕਾਂ ਤੇ ਰਾਹਗੀਰਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੜਕ ਬੇਟ ਖੇਤਰ ਦੇ ਕਈ ਪਿੰਡਾਂ ਨੂੰ ਕਸਬਾ ਜਾਡਲਾ ਸਮੇਤ ਵੱਖ-ਵੱਖ ਸ਼ਹਿਰਾਂ ਨਾਲ ਜੋੜਦੀ ਹੈ। ਇਸ ਸਮੇਂ ਸੜਕ ਵਿਚ ਥਾਂ-ਥਾਂ ਪਏ ਟੋਇਆਂ ਕਰਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਨੂੰ ਜਲਦ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਜੀਵ ਚੇਚੀ ਵਲੋਂ ਬੀ. ਡੀ. ਓ. ਵਾੜੇ ਰੱਤੇਵਾਲ ਵਿਖੇ ਮੀਟਿੰਗ ਅਗਲੀ ਖ਼ਬਰ ਦੀਕਸ਼ਾ ਜੈਨ ਨੇ ਸਿਰਫ਼ ਪਾਣੀ ਪੀ ਕੇ 11 ਦਿਨਾਂ ਦੀ ਕੀਤੀ ਤਪੱਸਿਆ
Ad Position 24