ਸੇਖਾ ਮਜਾਰਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ
ਰਾਹੋਂ, 19 ਸਤੰਬਰ (ਉਂਂਕਾਰ ਸਿੰਘ ਰਾਠੌਰ)-ਪਿੰਡ ਸੇਖਾ ਮਜਾਰਾ ਸਥਿਤ ਪੰਚਾਇਤ ਘਰ ਵਿਖੇ ਪੰਜਾਬ ਨੈਸ਼ਨਲ ਬੈਂਕ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਸਰਪੰਚ ਕੁਲਵਿੰਦਰ ਦੀ ਪ੍ਰਧਾਨਗੀ ਤੇ ਪੰਜਾਬ ਨੈਸ਼ਨਲ ਬੈਂਕ ਰਾਹੋਂ ਵਲੋਂ ਨਿਯੁਕਤ ਬੀ.
ਰਾਹੋਂ, 19 ਸਤੰਬਰ (ਉਂਂਕਾਰ ਸਿੰਘ ਰਾਠੌਰ)-ਪਿੰਡ ਸੇਖਾ ਮਜਾਰਾ ਸਥਿਤ ਪੰਚਾਇਤ ਘਰ ਵਿਖੇ ਪੰਜਾਬ ਨੈਸ਼ਨਲ ਬੈਂਕ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਸਰਪੰਚ ਕੁਲਵਿੰਦਰ ਦੀ ਪ੍ਰਧਾਨਗੀ ਤੇ ਪੰਜਾਬ ਨੈਸ਼ਨਲ ਬੈਂਕ ਰਾਹੋਂ ਵਲੋਂ ਨਿਯੁਕਤ ਬੀ. ਸੀ. ਜਸਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਮਨੀਵਾਈਜ਼ ਵਿੱਤੀ ਸਾਖਰਤਾ ਕੇਂਦਰ ਸੀ. ਐਫ. ਐਲ. ਨਵਾਂਸ਼ਹਿਰ, ਆਰੋਹ ਸੰਸਥਾ (ਆਰ. ਬੀ. ਆਈ. ਦਾ ਪ੍ਰਾਜੈਕਟ) ਤੇ ਉਕਤ ਮੁਹਿੰਮ ਦੇ ਇੰਚਾਰਜ ਮੈਡਮ ਨਿਸ਼ਾ ਅਤੇ ਜਸਵਿੰਦਰ ਸਿੰਘ ਨੇ ਬੈਂਕ ਵਲੋਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਅਤੇ ਬੈਂਕਿੰਗ ਯੋਜਨਾਵਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਸੁਕੰਨਿਆ ਸਮ੍ਰਿੱਧੀ ਯੋਜਨਾ, ਬਚਤ ਅਤੇ ਨਿਵੇਸ਼ ਸੰਬੰਧੀ ਯੋਜਨਾਵਾਂ, ਪੈਨਸ਼ਨ ਤੇ ਸਮਾਜਿਕ ਸੁਰੱਖਿਆ ਯੋਜਨਾਵਾਂ, ਡਿਜੀਟਲ ਬੈਂਕਿੰਗ ਅਤੇ ਸੁਰੱਖਿਅਤ ਲੈਣ-ਦੇਣ ਸੰਬੰਧੀ ਵਿਸਥਾਰਪੂਵਕ ਜਾਣਕਾਰੀ ਦਿੱਤੀ। ਇਸ ਮੌਕੇ ਕੁਲਵਿੰਦਰ ਸਰਪੰਚ, ਮਲਕੀਤ ਸਿੰਘ, ਜਗਵਿੰਦਰ ਕੁਮਾਰ, ਆਸ਼ਾ, ਅਮਰਜੀਤ ਸਮੇਤ ਪਿੰਡ ਵਾਸੀ ਭਾਰੀ ਗਿਣਤੀ ਵਿਚ ਹਾਜ਼ਰ ਸਨ।