17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਹੰਤ ਭਗਵਾਨ ਦਾਸ ਡੇਰਾ ਨੰਦਪੁਰ ਕੇਸ਼ੋ ਤੇ ਮਹੰਤ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਾਲੇ। ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਐਲਾਨ

ਕਾਠਗੜ੍ਹ, 16 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਵਿਖੇ ਬ੍ਰਹਮ ਗਿਆਨ ਦੇ ਪ੍ਰਤੀਕ ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਸੰਬੰਧੀ ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਸੁਆਮੀ ਦਿਆਲ ਦਾਸ ਨੇ ਦੱਸਿਆ ਕਿ ਇਸ ਪਾਵਨ ਦਿਹਾੜੇ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 17-09-2026
ਕਾਠਗੜ੍ਹ, 16 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਵਿਖੇ ਬ੍ਰਹਮ ਗਿਆਨ ਦੇ ਪ੍ਰਤੀਕ ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਸੰਬੰਧੀ ਡੇਰਾ ਬਾਬਾ ਸਰਵਣ ਦਾਸ ਜੀ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਸੁਆਮੀ ਦਿਆਲ ਦਾਸ ਨੇ ਦੱਸਿਆ ਕਿ ਇਸ ਪਾਵਨ ਦਿਹਾੜੇ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਇਕ ਵਿਸ਼ਾਲ ਤੇ ਅਲੌਕਿਕ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਸ਼ੋਭਾ ਯਾਤਰਾ ਸਵੇਰੇ ਠੀਕ 9 ਵਜੇ ਡੇਰਾ ਬੌੜੀ ਸਾਹਿਬ ਤੋਂ ਪੂਰੇ ਗਾਜੇ-ਵਾਜੇ ਨਾਲ ਰਵਾਨਾ ਹੋਵੇਗੀ। ਡੇਰਾ ਬਾਉੜੀ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਪਵਿੱਤਰ ਯਾਤਰਾ ਪਿੰਡ ਗੋਲੂਮਾਜਰਾ, ਮਾਲੇਵਾਲ, ਬਾਗੋਵਾਲ, ਜਗਤੇਵਾਲ, ਭਰਥਲਾ, ਕਮਾਲਪੁਰ, ਜਲਾਲਪੁਰ, ਚਾਹਲਾਂ, ਕਾਠਗੜ੍ਹ, ਸੂਰਾਪੁਰ, ਜੰਡੀ, ਰੱਤੋਵਾਲ, ਕੁਲਾਰ , ਮੋਹਨ ਮਾਜਰਾ, ਨਿੱਘੀ, ਟੁੰਡੇਵਾਲ ਅਤੇ ਬੇਹਰੜੀ ਸਮੇਤ ਦਰਜਨਾਂ ਪਿੰਡਾਂ ਵਿਚੋਂ ਦੀ ਹੁੰਦੀ ਹੋਈ ਸੰਗਤਾਂ ਨੂੰ ਦਰਸ਼ਨ ਦਿੰਦੀ ਹੋਈ ਵਾਪਸ ਡੇਰਾ ਬਾਉੜੀ ਸਾਹਿਬ ਵਿਖੇ ਸਮਾਪਤ ਹੋਵੇਗੀ। ਸੁਆਮੀ ਦਿਆਲ ਦਾਸ ਨੇ ਅੱਗੇ ਦੱਸਿਆ ਕਿ ਸ਼ੋਭਾ ਯਾਤਰਾ ਦੀ ਸਮਾਪਤੀ ਉਪਰੰਤ 20 ਸਤੰਬਰ ਨੂੰ ਡੇਰਾ ਬਾਬਾ ਸਰਵਣ ਦਾਸ ਜੀ ਜਲਾਲਪੁਰ ਵਿਖੇ ਇਕ ਵਿਸ਼ਾਲ ਭੰਡਾਰਾ ਵੀ ਕਰਵਾਇਆ ਜਾਵੇਗਾ। ਇਹ ਸਮੁੱਚਾ ਧਾਰਮਿਕ ਉਪਰਾਲਾ ਮਹੰਤ ਭਗਵਾਨ ਦਾਸ ਜੀ ਉਦਾਸੀਨ ਨਯਾ ਅਖਾੜਾ ਡੇਰਾ ਨੰਦਪੁਰ ਕੇਸ਼ੋ ਅਤੇ ਡੇਰਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਦਿਆਲ ਦਾਸ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਮਹੰਤ ਸੁਆਮੀ ਦਿਆਲ ਦਾਸ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਵਿੱਤਰ ਸ਼ੋਭਾ ਯਾਤਰਾ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਚੌਧਰੀ ਚਮਨ ਲਾਲ ਚੌਹਾਨ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਗੁੱਜਰ ਸਭਾ ਵਲੋਂ ਗੁੱਜਰ ਭਵਨ ਉਸਾਰਨ ਦਾ ਇਤਿਹਾਸਕ ਫੈਸਲਾ
Ad Position 24