14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਘਮੌਰ ਵਿਖੇ ਸਾਲਾਨਾ ਛਿੰਝ ਮੇਲਾ 16 ਨੂੰ

ਬਲਾਚੌਰ, 13 ਸਤੰਬਰ (ਨਰੇਸ਼ ਧੌਲ)-ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ, ਐਨ. ਆਰ.

Ad Position 21
repet_subhas-goyals [Copy P29]
ਘਮੌਰ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਛਿੰਝ ਮੇਲੇ ਦੀ ਜਾਣਕਾਰੀ ਦੇਣ ਮੌਕੇ ਹਾਜ਼ਰ ਵੱਖ-ਵੱਖ ਸ਼ਖ਼ਸੀਅਤਾਂ। ਤਸਵੀਰ : ਨਰੇਸ਼ ਧੌਲ 14-09-2026
ਬਲਾਚੌਰ, 13 ਸਤੰਬਰ (ਨਰੇਸ਼ ਧੌਲ)-ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਪ੍ਰਬੰਧਕ ਕਮੇਟੀ, ਐਨ. ਆਰ. ਆਈ. ਵੀਰਾਂ, ਫੌਜੀ ਵੀਰਾਂ, ਦੀਪਾ ਬਾਬਾ ਫਲਾਹੀ ਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 16 ਸਤੰਬਰ ਨੂੰ ਪਿੰਡ ਘਮੌਰ ਨਜ਼ਦੀਕ ਬਲਾਚੌਰ ਵਿਖੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ ਦੌਰਾਨ ਨਾਮਵਾਰ ਪਹਿਲਵਾਨ ਆਪਣੀ ਕੁਸ਼ਤੀਆਂ ਦੇ ਜੌਹਰ ਵਿਖਾਉਣਗੇ, ਜਿਨ੍ਹਾਂ ਨੂੰ ਮੋਟਰਸਾਈਕਲਾਂ, ਸੋਨੇ ਦੀਆਂ ਮੁੰਦਰੀਆਂ, ਚਾਂਦੀ ਦੇ ਕੜੇ ਤੇ ਨਕਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਰਫ ਸੱਦੇ ਹੋਏ ਅਖਾੜਿਆਂ ਦੀ ਕਮੇਟੀ ਵਲੋਂ ਦਿੱਤੇ ਕਾਰਡ ਨਾਲ ਹੀ ਕੁਸ਼ਤੀ ਹੋਵੇਗੀ ਅਤੇ ਕੁਸ਼ਤੀ ਦੇ ਪੈਸੇ ਕੋਚ ਨੂੰ ਦਿੱਤੇ ਜਾਣਗੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ. ਹਰਜੀਤ ਸਿੰਘ ਥਾਂਦੀ ਦੀ ਯਾਦ ਵਿਚ ਮੋਹਣ ਸਿੰਘ ਯੂ. ਐਸ. ਏ. ਤੇ ਹਰਪ੍ਰੀਤ ਸਿੰਘ ਥਾਂਦੀ ਵਲੋਂ ਤਿੰਨ ਮੋਟਰਸਾਈਕਲ ਦਿੱਤੇ ਜਾਣਗੇ। ਛਿੰਝ ਮੇਲੇ ਦੌਰਾਨ ਜਿਥੇ ਲੰਗਰ ਅਤੁੱਟ ਵਰਤਾਇਆ ਜਾਵੇਗਾ, ਉਥੇ ਕਮੈਂਟਰੀ ਦੀ ਸੇਵਾ ਬਲਜਿੰਦਰ ਘੁੰਮਣ ਤੇ ਭਵਨ ਹੈਡੋਂ ਬੇਟ ਵੱਲੋਂ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਛਿੰਝ ਮੇਲੇ ਦੌਰਾਨ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਜਾਣਕਾਰੀ ਦੇਣ ਮੌਕੇ ਜਥੇਦਾਰ ਬਲਵੀਰ ਸਿੰਘ, ਜਸਵੀਰ ਸਿੰਘ, ਸਰਪੰਚ ਕੁਲਵਿੰਦਰ ਸਿੰਘ ਅਜੀਮਲ, ਗੁਰਨਾਮ ਸਿੰਘ ਹੁੰਦਲ, ਨੰਬਰਦਾਰ ਪ੍ਰੀਤਮ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਕਾਬਲ ਰਾਮ ਪੰਚ, ਸੂਬੇਦਾਰ ਜਸਪਾਲ ਸਿੰਘ, ਗੁਰਦਿਆਲ ਸਿੰਘ ਬੈਂਸ, ਕੁਲਵਿੰਦਰ ਸਿੰਘ ਬੈਂਸ, ਸੁਖਦੇਵ ਸਿੰਘ, ਜੋਗਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਜਾਵਲਪੁਰ ’ਚ ਮਾਂ ਨੂੰ ਸਮਰਪਿਤ ਸ਼ਾਇਰਾਨਾ ਸ਼ਾਮ ਜੁੜੀ ਸਵ: ਅਮਰ ਕੌਰ ਮੰਡੇਰ ਦੇ ਜੀਵਨ ਸਫ਼ਰ ਨੂੰ ਕੀਤਾ ਯਾਦ ਅਗਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਵਰਕਰਾਂ ’ਚ ਖੁਸ਼ੀ-ਵਿੱਕੀ ਚੌਧਰੀ ਕਾਠਗੜ੍ਹ
Ad Position 24