ਆਸ ਨਿਵਾਸ ਆਸ਼ਰਮ ਟੀਹਰਾ ਵਿਖੇ ਗੁੱਜਰ ਵੈੱਲਫੇਅਰ ਗਰੁੱਪ ਨੇ ਕੀਤੀ ਸ਼ੈੱਡ ਦੀ ਸੇਵਾ
ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਗੁੱਜਰ ਵੈੱਲਫੇਅਰ ਗਰੁੱਪ ਬਲਾਚੌਰ-ਰੋਪੜ੍ਹ ਵਲੋਂ ਪਿੰਡ ਟੀਹਰਾ ਵਿਖੇ ਸਥਿਤ ਆਸ ਨਿਵਾਸ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਗਰੁੱਪ ਦੇ ਮੈਂਬਰਾਂ ਨੇ ਆਸ਼ਰਮ ਵਿਚ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਤੇ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਆਪਣਾ ਕੀਮਤੀ ਸਮਾਂ ਉਨ੍ਹਾਂ ਨਾਲ ਸਾਂਝਾ ਕੀਤਾ।
ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਗੁੱਜਰ ਵੈੱਲਫੇਅਰ ਗਰੁੱਪ ਬਲਾਚੌਰ-ਰੋਪੜ੍ਹ ਵਲੋਂ ਪਿੰਡ ਟੀਹਰਾ ਵਿਖੇ ਸਥਿਤ ਆਸ ਨਿਵਾਸ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਗਰੁੱਪ ਦੇ ਮੈਂਬਰਾਂ ਨੇ ਆਸ਼ਰਮ ਵਿਚ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਤੇ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਅਤੇ ਆਪਣਾ ਕੀਮਤੀ ਸਮਾਂ ਉਨ੍ਹਾਂ ਨਾਲ ਸਾਂਝਾ ਕੀਤਾ। ਇਸ ਦੌਰਾਨ ਗੁੱਜਰ ਵੈਲਫੇਅਰ ਗਰੁੱਪ ਵਲੋਂ ਆਸ਼ਰਮ ਵਿਖੇ ਸ਼ੈੱਡ ਦੀ ਸੇਵਾ ਵੀ ਕੀਤੀ ਗਈ। ਇਸ ਸੇਵਾ ਕਾਰਜ ਦਾ ਮਕਸਦ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਅਤੇ ਹੋਰ ਲੋੜਵੰਦਾਂ ਲਈ ਬਿਹਤਰ ਸਹੂਲਤ ਅਤੇ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾਉਣਾ ਸੀ। ਇਸ ਮੌਕੇ ਗੁੱਜਰ ਵੈਲਫੇਅਰ ਗਰੁੱਪ ਵਲੋਂ ਆਸ਼ਰਮ ਲਈ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਸੇਵਾ ਕਾਰਜ ਵਿਚ ਰਾਮ ਕਿਸ਼ਨ ਚੌਹਾਨ, ਮੋਹਨ ਲਾਲ ਠੇਕੇਦਾਰ, ਸਤਨਾਮ (ਬਿੱਲਾ), ਮਨੀਸ਼ ਕਸਾਨਾਂ (ਮੰਡ), ਰਵਿੰਦਰ ਬਾਂਠ, ਹੰਸਰਾਜ , ਰਾਜ ਕੁਮਾਰ ਸਰਪੰਚ, ਲਖਵਿੰਦਰ (ਲੱਕੀ), ਹਰਵਿੰਦਰ ਕੋਹਲੀ, ਸੇਠੀ ਮਾਹੀਪੁਰ, ਪ੍ਰਿੰਸ ਕੋਹਲੀ, ਰਾਹੁਲ ਕੋਹਲੀ, ਹਨੀ (ਚੇਅਰਮੈਨ), ਪਰਮਜੀਤ (ਸੋਨੂੰ), ਚਰਨਜੀਤ ਸਿੰਘ (ਬਿੱਟੂ), ਭੁਪਿੰਦਰ ਫੌਜੀ, ਕੈਪਟਨ ਅਸ਼ਵਨੀ ਬਜਾੜ, ਹਨੀ ਮੰਡ (ਜਲੰਧਰ), ਬਲਵੀਰ ਚੌਧਰੀ, ਰਾਕੇਸ਼ ਚੌਧਰੀ ਅਤੇ ਬਾਲ ਕਿਸ਼ਨ (ਰੈਲਮਾਜਰਾ) ਸਮੇਤ ਗੁੱਜਰ ਵੈਲਫੇਅਰ ਗਰੁੱਪ ਦੇ ਮੈਂਬਰ ਹਾਜ਼ਰ ਸਨ।