14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਿਰਮਲ ਸਾਗਰ ਸਕੂਲ ਦੀ ਸੁਮਨਦੀਪ ਨੇ ਬਾਕਸਿੰਗ ’ਚ ਜਿੱੱਤਿਆ ਸੋਨ ਤਗਮਾ

ਉੜਾਪੜ/ਲਸਾੜਾ, 12 ਸਤੰਬਰ (ਲਖਵੀਰ ਸਿੰਘ ਖੁਰਦ)-ਸੀ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਉੜਾਪੜ/ਲਸਾੜਾ, 12 ਸਤੰਬਰ (ਲਖਵੀਰ ਸਿੰਘ ਖੁਰਦ)-ਸੀ. ਬੀ. ਐਸ. ਸੀ. ਦੀ ਜ਼ੋਨਲ ਬਾਕਸਿੰਗ ਚੈਪੀਅਨਸ਼ਿਪ ਵਿਚ ਅੰਡਰ-19 ਵਰਗ ਦੇ 81 ਕਿਲੋ ਭਾਰ ਵਰਗ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਰਮਲ ਸਾਗਰ ਸਕੂਲ ਲਸਾੜਾ ਦੀ ਸੁਮਨਦੀਪ ਕੌਰ ਨੇ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਸ਼ਾਨਦਾਰ ਉਪਲਬੱਧੀ ਦੇ ਅਧਾਰ ’ਤੇ ਉਸ ਦੀ ਚੋਣ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਲਈ ਹੋਈ। ਇਸੇ ਤਰਾਂ ਅੰਡਰ-19 ਦੇ 45 ਕਿਲੋ ਭਾਰ ਵਰਗ ਵਿਚ ਸਨੇਹਾ ਕਟਾਰੀਆ ਨੇ ਕਾਂਸੀ ਦਾ ਤਗਮਾ ਹਾਸਿਲ ਕਰਕੇ ਆਪਣੀ ਪ੍ਰਤੀਭਾ ਦਾ ਲੋਹਾ ਮਨਵਾਇਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਵਲੋਂ ਦੋਨਾਂ ਖਿਡਾਰਨਾਂ ਨੂੰ ਅਤੇ ਉਨ੍ਹਾਂ ਦੇ ਕੋਚ ਸੂਰਜ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਇਲਾਕੇ ਤੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਿਰਮਲ ਸਾਗਰ ਸਕੂਲ ਵਿੱਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਉੱਚ ਪੱਧਰ ਦੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਚੱਢਾ, ਵਾਈਸ ਪ੍ਰਿੰਸੀਪਲ ਉਂਕਾਰ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮਜੀਤ ਕੌਰ ਤੋਂ ਇਲਾਵਾ ਮੈਂਨੇਜਰ ਗੁਰਵਿੰਦਰ ਸਿੰਘ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਦਾ ਬੀ. ਏ. ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਹਰਦੀਪ ਸਿੰਘ ਬਾਜਵਾ ਕੋਟ ਰਾਂਝਾ ਨੂੰ ਸੌਂਪੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਜਨਰਲ ਕੌਂਸਲ ਮੈਂਬਰ ਦੀ ਜ਼ਿੰਮੇਵਾਰੀ
Ad Position 24