09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਅਧਿਆਪਕ ਰਾਜ ਪੁਰਸਕਾਰ ਵਿਜੇਤਾ ਲੈਕਚਰਾਰ ਅੰਮ੍ਰਿਤਪਾਲ ਸਿੰਘ ਦਾ ਸਕੂਲ ਆਫ ਐਮੀਨੈਂਸ ਬੰਗਾ ਵਿਖੇ ਸਨਮਾਨ

ਬੰਗਾ, 8 ਸਤੰਬਰ (ਧਰਮਵੀਰ ਪਾਲ)-ਸਕੂਲ ਆਫ ਐਮੀਨੈਂਸ ਬੰਗਾ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਹੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਵਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਦਾ ਸਕੂਲ ਆਫ ਐਮੀਨੈਂਸ ਬੰਗਾ ਪਹੁੰਚਣ ’ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਮੈਡਮ ਸਰੋਜ ਬਾਲਾ ਨੇ ਦੱਸਿਆ ਕਿ ਲੈਕਚਰਾਰ ਅੰਮ੍ਰਿਤਪਾਲ ਸਿੰਘ ਦਾ ਸਨਮਾਨ ਸਮੁੱਚੇ ਸਿੱਖਿਆ ਵਿਭਾਗ ਤੇ ਸਕੂਲ ਦਾ ਸਨਮਾਨ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬੰਗਾ, 8 ਸਤੰਬਰ (ਧਰਮਵੀਰ ਪਾਲ)-ਸਕੂਲ ਆਫ ਐਮੀਨੈਂਸ ਬੰਗਾ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾ ਰਹੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਵਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਦਾ ਸਕੂਲ ਆਫ ਐਮੀਨੈਂਸ ਬੰਗਾ ਪਹੁੰਚਣ ’ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਮੈਡਮ ਸਰੋਜ ਬਾਲਾ ਨੇ ਦੱਸਿਆ ਕਿ ਲੈਕਚਰਾਰ ਅੰਮ੍ਰਿਤਪਾਲ ਸਿੰਘ ਦਾ ਸਨਮਾਨ ਸਮੁੱਚੇ ਸਿੱਖਿਆ ਵਿਭਾਗ ਤੇ ਸਕੂਲ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਇਕੱਲੇ ਲੈਕਚਰਾਰ ਅੰਮ੍ਰਿਤਪਾਲ ਸਿੰਘ ਦੀ ਰਾਜ ਪੱਧਰ ’ਤੇ ਇਸ ਐਵਾਰਡ ਲਈ ਚੋਣ ਹੋਈ ਹੈ। ਇਸ ਮੌਕੇ ਲੈਕਚਰਾਰ ਅੰਮ੍ਰਿਤ ਪਾਲ ਸਿੰਘ ਨੇ ਜ਼ਿਲਾ ਸਿੱਖਿਆ ਅਫ਼ਸਰ ਮੈਡਮ ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੇਰਾ ਇਹ ਐਵਾਰਡ ਮੇਰੇ ਜ਼ਿਲ੍ਹੇ, ਮੇਰੇ ਸਕੂਲ, ਮੇਰੇ ਵਿਦਿਆਰਥੀ ਤੇ ਮੇਰੇ ਸਹਿਯੋਗੀ ਅਧਿਆਪਕ ਸਾਥੀਆਂ ਨੂੰ ਸਮਰਪਿਤ ਹੈ। ਇਸ ਮੌਕੇ ਦਰਸ਼ਨ ਸਿੰਘ ਸਟੇਟ ਐਵਾਰਡੀ, ਮੱਖਣ ਲਾਲ, ਸਤਪਾਲ ਸਿੰਘ, ਰਣਜੀਤ ਸਿੰਘ, ਮਨਵਿੰਦਰ ਸਿੰਘ, ਦਿਵਿਆਂਸ਼ੂ, ਪਲਵਿੰਦਰ ਸਿੰਘ, ਸਰਬਜੀਤ ਕੌਰ, ਮੈਡਮ ਸਰੋਜ ਬਾਲਾ, ਰਾਜ ਰਾਣੀ, ਨੀਲਮ ਸ਼ੇਖਰ, ਨਵਦੀਪ ਕੌਰ, ਸੰਤੋਸ਼ ਕੁਮਾਰੀ, ਮੈਡਮ ਨਿਧੀ, ਮੀਨਾ ਰਾਣੀ, ਅਮਰਜੀਤ ਕੌਰ, ਕਿਰਨਜੀਤ ਕੌਰ, ਬਲਵਿੰਦਰ ਕੌਰ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕਿੱਲ ਡਿਵੈਲਪਮੈਂਟ ਇੰਸਟੀਚਿਊਟ ਕੁੱਕੜ ਮਜਾਰਾ ਵਿਖੇ ਪੈਰਾਮੈਡੀਕਲ ਕੋਰਸਾਂ ਲਈ ਦਾਖਲੇ ਸ਼ੁਰੂ ਅਗਲੀ ਖ਼ਬਰ ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਵਲੋਂ ਮੁਲਾਜ਼ਮ ਘੋਲ ਨਾਲ ਪ੍ਰਗਟਾਈ ਇਕਜੁੱਟਤਾ
Ad Position 24