ਪਿੰਡ ਮਹਿਮੂਦਪੁਰ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ
ਔੜ/ ਝਿੰਗੜਾਂ, 6 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਪਿੰਡ ਮਹਿਮੂਦਪੁਰ ਵਿਖੇ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਸਵੇਰ ਵੇਲੇ ਗੁੱਗਾ ਜਾਹਰ ਪੀਰ ਦੇ ਅਸਥਾਨ ’ਤੇ ਕਈ ਧਾਰਮਿਕ ਰਸਮਾਂ ਦੇ ਨਾਲ-ਨਾਲ ਚਾਹ-ਪਕੌੜੇ ਤੇ ਗੁਰੂ ਕਾ ਲੰਗਰ ਵਰਤਾਇਆ ਗਿਆ।
ਛ
ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਸ਼ੁੁਰੂ ਕਰਵਾਉਂਦੇ ਹੋਏ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਪਤਵੰਤੇ ਸੱਜਣ। ਤਸਵੀਰ : ਕੁਲਦੀਪ ਸਿੰਘ ਝਿੰਗੜ
07-09-2026
ਔੜ/ ਝਿੰਗੜਾਂ, 6 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਪਿੰਡ ਮਹਿਮੂਦਪੁਰ ਵਿਖੇ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਸਵੇਰ ਵੇਲੇ ਗੁੱਗਾ ਜਾਹਰ ਪੀਰ ਦੇ ਅਸਥਾਨ ’ਤੇ ਕਈ ਧਾਰਮਿਕ ਰਸਮਾਂ ਦੇ ਨਾਲ-ਨਾਲ ਚਾਹ-ਪਕੌੜੇ ਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਬਾਅਦ ਦੁਪਹਿਰ ਭਾਰੀ ਛਿੰਝ ਮੇਲੇ ਵਿਚ ਅਨੇਕਾਂ ਪਹਿਲਵਾਨਾਂ ਨੇ ਦਰਸ਼ਕ ਪ੍ਰੇਮੀਆਂ ਨੂੰ ਆਪਣੇ ਸ਼ਕਤੀ ਦੇ ਜੌਹਰ ਦਿਖਾਏ। ਪਟਕੇ ਦੀ ਕੁਸ਼ਤੀ ਵਿਕੀ ਮਿਰਚਪੁਰ ਹਰਿਆਣਾ ਤੇ ਬਾਬਾ ਫਰੀਦ ਦੀਨਾ ਨਗਰ ਵਿਚਕਾਰ ਪ੍ਰਬੰਧਕਾਂ ਵਲੋਂ ਸ਼ੁਰੂ ਕਰਵਾਈ ਗਈ। ਜਿਸ ਵਿਚ ਦੋਨੋਂ ਪਹਿਲਵਾਨ ਗਹਿਗੱਚ ਹੁੰਦੇ ਹੋਏ ਇਕ ਦੂਜੇ ਨੂੰ ਚਿੱਤ ਨਾ ਕਰ ਸਕੇ। ਅੰਤ ਵਿਚ ਪ੍ਰਬੰਧਕਾਂ ਵਲੋਂ ਦੋਨਾਂ ਪਹਿਲਵਾਨਾਂ ਦੀ ਕੁਸ਼ਤੀ ਪੁਆਇੰਟਾਂ ’ਤੇ ਕਰਵਾਈ ਗਈ, ਜਿਸ ਵਿਚ ਵਿੱਕੀ ਮਿਰਚਪੁਰ ਹਰਿਆਣਾ ਨੇ ਪੁਆਇੰਟ ’ਤੇ ਜਿੱਤ ਪ੍ਰਾਪਤ ਕਰਕੇ ਪਹਿਲੇ ਇਨਾਮ ’ਤੇ ਕਬਜ਼ਾ ਕੀਤਾ। ਜਦਕਿ ਬਾਬਾ ਫ਼ਰੀਦ ਦੀਨਾਨਗਰ ਨੂੰ ਦੂਜੇ ਇਨਾਮ ’ਤੇ ਸਬਰ ਕਰਨਾ ਪਿਆ। ਦੋ ਨੰਬਰ ਦੀ ਕੁਸ਼ਤੀ ’ਚ ਵਰਿੰਦਰ ਬਾਹੜੋਵਾਲ ਨੇ ਮੰਨੂੰ ਲਾਲੋ ਮਜਾਰਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਤ ਵਿਚ ਪ੍ਰਧਾਨ ਕੁਲਵਿੰਦਰ ਸਿੰਘ ਨੋਨਾ ਮਹਿਮੂਦਪੁਰ, ਸੁਖਬੀਰ ਸਿੰਘ ਚੇਲਾ ਤੇ ਗੁਰਪ੍ਰੀਤ ਸਿੰਘ ਗੋਪੀ ਪੰਚ ਵਲੋਂ ਅਖਾੜੇ ਵਿਚ ਪੁੱਜੇ ਸਾਰੇ ਪਹਿਲਵਾਨਾਂ ਦਰਸ਼ਕ ਪ੍ਰੇਮੀਆਂ ਪ੍ਰਬੰਧਕਾਂ ਸੇਵਾਦਾਰਾਂ, ਸਹਿਯੋਗੀਆਂ ਤੇ ਖਾਸ ਕਰਕੇ ਐਨ. ਆਰ. ਆਈ. ਵੀਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਮੂਹ ਦਰਸ਼ਕ ਪ੍ਰੇਮੀਆਂ ਨੂੰ ਛਿੰਝ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਆਪਣੇ ਸਾਥੀ ਪ੍ਰਬੰਧਕਾਂ ਨਾਲ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਭਾਰੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੇਵਾ ਸਿੰਘ ਬੈਂਸ, ਨਵਪ੍ਰੀਤ ਸਿੰਘ, ਕੁੰਦਨ ਸਿੰਘ ਬੈਂਸ, ਦਲਜੀਤ ਸਿੰਘ ਬੈਂਸ, ਕੁਲਵੀਰ ਸਿੰਘ ਬੈਂਸ, ਜਗੀਰ ਸਿੰਘ ਏ.ਐਸ.ਆਈ, ਜਸਪ੍ਰੀਤ ਸਿੰਘ ਉੱਪਲ, ਸੁਰਜੀਤ ਸਿੰਘ, ਗੁਦਾਵਰ ਸਿੰਘ ਬੈਂਸ, ਮਨਜੀਤ ਸਿੰਘ ਬੈਂਸ ਸਕੱਤਰ ਸਹਿਕਾਰੀ ਸਭਾ, ਬਲਵੀਰ ਸਿੰਘ ਉੱਪਲ, ਕੁਲਜਿੰਦਰ ਸਿੰਘ, ਬਲਕਾਰ ਸਿੰਘ, ਨਰਿੰਦਰ ਸਿੰਘ ਬੈਂਸ, ਸਰਪੰਚ ਕੁਲਵੰਤ ਕੌਰ, ਤਰਸੇਮ ਲਾਲ ਪੰਚ, ਹਰਮੇਸ਼ ਲਾਲ ਪੰਚ, ਗੁਰਪ੍ਰੀਤ ਸਿੰਘ ਪੰਚ, ਪਹਿਲਵਾਨ ਬਲਵੀਰ ਰਾਏਪੁਰ ਡੱਬਾ ਆਦਿ ਹਾਜ਼ਰ ਸਨ।