ਵਾਟਰ ਸਪਲਾਈ ਸੜੋਆ ਦੀ ਟੈਂਕੀ ਤੋਂ ਚੋਰਾਂ ਵੱਲੋਂ ਦੂਜੀ ਵਾਰ ਤਾਰਾਂ ਚੋਰੀ
ਸੜੋਆ, 2 ਸਤੰਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਵਿਖੇ ਬਣੀ ਹੋਈ ਵਾਟਰ ਸਪਲਾਈ ਸਕੀਮ ਤੋਂ ਚੋਰਾਂ ਵੱਲੋਂ ਦੂਸਰੀ ਵਾਰ ਤਾਰਾਂ ਕੱਟਣ ਦਾ ਸਮਾਚਾਰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਿਊਬੈਲ ‘ਤੇ ਕੰਮ ਕਰਨ ਵਾਲੇ ਆਪਰੇਟਰ ਪਰਮਿੰਦਰ ਸਿੰਘ ਜੋ ਕਿ ਸਾਧੜਾ ਪਿੰਡ ਤੋਂ ਤੜਕੇ ਜਦੋਂ 3 ਵਜੇ 45 ਮਿੰਟ ‘ਤੇ ਜਦੋਂ ਸੜੋਆ ਵਾਟਰ ਸਪਲਾਈ ਸਕੀਮ ‘ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮੁੱਖ ਦਰਵਾਜ਼ੇ ਦੇ ਕਬਜ਼ੇ ਤੋੜ ਕੇ ਕਰੀਬ ਸੱਤ-ਅੱਠ ਮੀਟਰ ਤਾਰ ਚੋਰਾਂ ਵੱਲੋਂ ਕੱਟ ਲਈ ਗਈ ਸੀ।
ਸੜੋਆ, 2 ਸਤੰਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਵਿਖੇ ਬਣੀ ਹੋਈ ਵਾਟਰ ਸਪਲਾਈ ਸਕੀਮ ਤੋਂ ਚੋਰਾਂ ਵੱਲੋਂ ਦੂਸਰੀ ਵਾਰ ਤਾਰਾਂ ਕੱਟਣ ਦਾ ਸਮਾਚਾਰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਿਊਬੈਲ ‘ਤੇ ਕੰਮ ਕਰਨ ਵਾਲੇ ਆਪਰੇਟਰ ਪਰਮਿੰਦਰ ਸਿੰਘ ਜੋ ਕਿ ਸਾਧੜਾ ਪਿੰਡ ਤੋਂ ਤੜਕੇ ਜਦੋਂ 3 ਵਜੇ 45 ਮਿੰਟ ‘ਤੇ ਜਦੋਂ ਸੜੋਆ ਵਾਟਰ ਸਪਲਾਈ ਸਕੀਮ ‘ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਮੁੱਖ ਦਰਵਾਜ਼ੇ ਦੇ ਕਬਜ਼ੇ ਤੋੜ ਕੇ ਕਰੀਬ ਸੱਤ-ਅੱਠ ਮੀਟਰ ਤਾਰ ਚੋਰਾਂ ਵੱਲੋਂ ਕੱਟ ਲਈ ਗਈ ਸੀ। ਉਸ ਨੇ ਕੁੱਝ ਪਿੰਡ ਦੇ ਮੋਹਤਵਾਰਾਂ ਵਿਅਕਤੀਆਂ ਨੂੰ ਦੱਸਿਆ ਕਿ ਦੂਸਰੀ ਵਾਰ ਚੋਰਾਂ ਵੱਲੋਂ ਤਾਰਾਂ ਨੂੰ ਕੱਟਿਆ ਗਿਆ ਹੈ। ਜਿਸ ‘ਚੋਂ ਪਿੰਡ ਵਾਸੀਆਂ ਵੱਲੋਂ ਸਮਾਜ ਸੇਵੀ ਪ੍ਰਵੀਨ ਕੁਮਾਰ ਵਸਿ਼ਸ਼ਟ, ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਪਰਮਜੀਤ ਕੁਮਾਰ ਪੰਚ ਤੇ ਉਹਨਾਂ ਵਿਅਕਤੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਰਾਤ ਦੀ ਗਸਤ ਵਧਾਈ ਜਾਵੇ ਤਾਂ ਜੋ ਪਿੰਡਾਂ ‘ਚ ਘੁੰਮ ਰਹੇ ਮੰਨਚਲੇ ਚੋਰਾਂ ਨੂੰ ਨੱਥ ਪਾਈ ਜਾ ਸਕੇ। ਉਨਾਂ ਨਾਲ ਇਹ ਵੀ ਕਿਹਾ ਕਿ ਪਹਿਲਾਂ ਵੀ ਚੋਰਾਂ ਵੱਲੋਂ 10 ਮੀਟਰ ਦੇ ਕਰੀਬ ਤਾਰ ਨੂੰ ਕੱਟ ਕੇ ਲੈ ਗਏ ਸਨ, ਜਿਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਸਥਾਨਕ ਵਾਸੀਆਂ ਵੱਲੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਫੜ ਕੇ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।