02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੜਕ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਰਾਹਗੀਰਾਂ ਦੀ ਜਾਨ ਦੇ ਦੁਸ਼ਮਣ

ਨਵਾਂਸ਼ਹਿਰ, 2 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸੜਕਾਂ ਦੇ ਕਿਨਾਰੇ ਕਾਫ਼ੀ ਲੰਬੇ ਸਮੇਂ ਤੋਂ ਖੜ੍ਹੇ ਸੁੱਕੇ ਦਰੱਖਤ ਗਲ-ਸੜ ਕੇ ਅਚਾਨਕ ਡਿੱਗ ਰਹੇ ਹਨ। ਜਿਸ ਨਾਲ ਭਿਆਨਕ ਹਾਦਸੇ ਵਾਪਰੇ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ।

Ad Position 21
repet_subhas-goyals [Copy P29]
ਬੇਗਮਪੁਰ ਪਿੰਡ ਤੋਂ ਨਹਿਰ ਵਾਲੀ ਸੜਕ ‘ਤੇ ਸਕੂਟਰ ਉਤੇ ਡਿੱਗਾ ਸੁੱਕਾ ਰੁੱਖ। 03-09-2026
ਨਵਾਂਸ਼ਹਿਰ, 2 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸੜਕਾਂ ਦੇ ਕਿਨਾਰੇ ਕਾਫ਼ੀ ਲੰਬੇ ਸਮੇਂ ਤੋਂ ਖੜ੍ਹੇ ਸੁੱਕੇ ਦਰੱਖਤ ਗਲ-ਸੜ ਕੇ ਅਚਾਨਕ ਡਿੱਗ ਰਹੇ ਹਨ। ਜਿਸ ਨਾਲ ਭਿਆਨਕ ਹਾਦਸੇ ਵਾਪਰੇ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਇਹੋ ਜਿਹਾ ਹਾਦਸਾ ਕੱਲ ਸ਼ਾਮ ਸਮਾਜ ਸੇਵੀ ਅਤੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨਾਲ ਵੀ ਵਾਪਰਿਆ। ਉਹਨਾਂ ਦਸਿਆ ਕਿ ਕੱਲ੍ਹ ਸ਼ਾਮ ਨੂੰ ਸਕੂਟਰ ‘ਤੇ ਉਹ ਬੇਗਮਪੁਰ ਪਿੰਡ ਤੋਂ ਨਹਿਰ ਵਾਲੀ ਸੜਕ ‘ਤੇ ਹਿਆਲੇ ਵੱਲ ਜਾ ਰਹੇ ਸਨ ਕਿ ਅਚਾਨਕ ਇੱਕ ਬਹੁਤ ਵੱਡਾ ਸੁੱਕਾ ਰੁੱਖ ਉਹਨਾਂ ਦੇ ਸਕੂਟਰ ਦੇ ਹੈਂਡਲ ਉਪਰ ਤੇਜੀ ਨਾਲ ਆ ਡਿੱਗਿਆ ਜਿਸ ਨਾਲ ਮੈਂ ਸਕੂਟਰ ਸਮੇਤ ਡਿੱਗ ਕੇ ਭਾਰੀ ਦਰੱਖਤ ਥਲੇ ਦੱਬ ਗਏ। ਮੇਰੇ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਣ ਵਿਭਾਗ ਨੂੰ ਸਖਤ ਹਿਦਾਇਤ ਦੇ ਕੇ ਜ਼ਿਲ੍ਹੇ ਭਰ ਦੀਆਂ ਸਾਰੀਆਂ ਸੜਕਾਂ ‘ਤੇ ਖੜੇ ਅਤੇ ਡਿੱਗ ਚੁੱਕੇ ਰੁੱਖਾਂ ਨੂੰ ਕਟਵਾ ਕੇ ਲੱਕੜ ਸਰਕਾਰੀ ਡੀਪੂ ਵਿੱਚ ਰੱਖਵਾਈ ਜਾਵੇ। ਕੀਮਤੀ ਜਾਨਾਂ ਬਚਾਉਣ ਲਈ ਸਖਤ ਕਾਰਵਾਈ ਦੀ ਤੁਰੰਤ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਵਾਟਰ ਸਪਲਾਈ ਸੜੋਆ ਦੀ ਟੈਂਕੀ ਤੋਂ ਚੋਰਾਂ ਵੱਲੋਂ ਦੂਜੀ ਵਾਰ ਤਾਰਾਂ ਚੋਰੀ ਅਗਲੀ ਖ਼ਬਰ ਝਿੰਗੜਾਂ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਰਾਤਰੀ ਦੇ ਦੀਵਾਨ ਸਜਾਏ
Ad Position 24