02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮਹਿੰਦਰ ਸਿੰਘ ਦੁਸਾਂਝ ਦੇ ਅਕਾਲ ਚਲਾਣੇ ’ਤੇ ਪਠਲਾਵਾ ਸੰਸਥਾ ਸੰਸਥਾ ਵਲੋਂ ਸ਼ੋਕ ਮੀਟਿੰਗ

ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁਝ ਇਨਸਾਨ ਆਪਣੀ ਜ਼ਿੰਦਗੀ ਵਿਚ ਵਿਚਰਦਿਆਂ ਅਜਿਹੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾ ਜਾਂਦੇ ਹਨ ਕਿ ਜਦੋਂ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੁੰਦੇ ਹਨ ਤਾਂ ਉਨ੍ਹਾਂ ਦੇ ਵਿਛੋੜੇ ਦਾ ਦਰਦ ਉਨ੍ਹਾਂ ਦੇ ਪਰਿਵਾਰ, ਮਿੱਤਰਾਂ, ਪ੍ਰੇਮੀਆਂ ਤੇ ਸਕੇ ਸੰਬੰਧੀਆਂ ਨੂੰ ਤਾਂ ਹੁੰਦਾ ਹੀ ਹੈ ਸਗੋਂ ਆਮ ਸਮਾਜ ਨੂੰ ਵੀ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦਾ ਕੋਈ ਆਪਣਾ ਚਲਾ ਗਿਆ ਹੋਵੇ। ਇਹ ਪ੍ਰਗਟਾਵਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁਝ ਇਨਸਾਨ ਆਪਣੀ ਜ਼ਿੰਦਗੀ ਵਿਚ ਵਿਚਰਦਿਆਂ ਅਜਿਹੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾ ਜਾਂਦੇ ਹਨ ਕਿ ਜਦੋਂ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੁੰਦੇ ਹਨ ਤਾਂ ਉਨ੍ਹਾਂ ਦੇ ਵਿਛੋੜੇ ਦਾ ਦਰਦ ਉਨ੍ਹਾਂ ਦੇ ਪਰਿਵਾਰ, ਮਿੱਤਰਾਂ, ਪ੍ਰੇਮੀਆਂ ਤੇ ਸਕੇ ਸੰਬੰਧੀਆਂ ਨੂੰ ਤਾਂ ਹੁੰਦਾ ਹੀ ਹੈ ਸਗੋਂ ਆਮ ਸਮਾਜ ਨੂੰ ਵੀ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦਾ ਕੋਈ ਆਪਣਾ ਚਲਾ ਗਿਆ ਹੋਵੇ। ਇਹ ਪ੍ਰਗਟਾਵਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਰਮੇਸ਼ ਕੁਮਾਰ ਪਠਲਾਵਾ ਅਤੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਾਣਮੱਤੀ ਸ਼ਖ਼ਸੀਅਤ, ਉੱਘੇ ਖੇਤੀਬਾੜੀ ਵਿਗਿਆਨੀ, ਸਫਲ ਕਿਸਾਨ ਅਤੇ ਜਗਤਪੁਰ ਲਿਖਾਰੀ ਸਭਾ ਦੇ ਸਰਪ੍ਰਸਤ ਸ. ਮਹਿੰਦਰ ਸਿੰਘ ਦੁਸਾਂਝ ਦੇ ਅਕਾਲ ਚਲਾਣੇ ’ਤੇ ਕੀਤਾ। ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਤੇ ਅਮਰਜੀਤ ਸਿੰਘ ਸੂਰਾਪੁਰ ਨੇ ਆਖਿਆ ਕਿ ਸ. ਮਹਿੰਦਰ ਸਿੰਘ ਦੁਸਾਂਝ ਵਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪਾਲਮਪੁਰ ਹਿਮਾਚਲ ਪ੍ਰਦੇਸ਼ ਲਈ ਕੀਤਾ ਕੰਮ ਪੰਜਾਬ ਦੀ ਖੁਸ਼ਹਾਲੀ ਲਈ ਕਿਸਾਨਾਂ ਦਾ ਹਮੇਸ਼ਾ ਮਾਰਗ ਦਰਸ਼ਨ ਕਰਦਾ ਰਹੇਗਾ। ਉਨ੍ਹਾਂ ਵਲੋਂ ਆਰਗੈਨਿਕ ਖੇਤੀ ਲਈ ਚੁੱਕੇ ਕਦਮ ਵੀ ਪੰਜਾਬ ਦੇ ਲੋਕਾਂ ਦੀ ਵਧੀਆ ਸਿਹਤ ਲਈ ਮਿਸਾਲ ਬਣ ਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਾਤਾਵਰਨ ਦੀ ਸੁਰੱਖਿਆ ਤੇ ਜੀਵ ਜੰਤੂਆਂ ਦੇ ਰੈਣਵਸੇਰਿਆਂ ਲਈ ਕੀਤਾ ਕੰਮ, ਵਾਤਾਵਰਨ ਪ੍ਰੇਮੀਆਂ ਨੂੰ ਵੀ ਹਮੇਸ਼ਾ ਉਤਸ਼ਾਹਿਤ ਕਰਦਾ ਰਹੇਗਾਂ। ਉਨ੍ਹਾਂ ਦੁਆਰਾ ਰਚਿਤ ਸਾਹਿਤ ਵੀ ਲੰਮੇ ਸਮੇਂ ਤੱਕ ਸਾਹਿਤਕਾਰਾਂ ਲਈ ਹਨੇਰੇ ਵਿਚ ਜੁਗਨੂੰ ਦਾ ਕੰਮ ਕਰਦਾ ਰਹੇਗਾਂ। ਸੰਸਥਾ ਪਠਲਾਵਾ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਨ ਵਲੋਂ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਵਹਿਗੁਰੂ ਜੀ ਦੇ ਚਰਨ ਅਰਦਾਸ ਕੀਤੀ ਗਈ। ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸੰਸਥਾ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਸੰਦੀਪ ਕੁਮਾਰ ਗੌੜ, ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਪ੍ਰੈੱਸ ਸਕੱਤਰ ਮਾ. ਸੁਰਿੰਦਰ ਸਿੰਘ ਕਰਮ, ਜੀ ਚੰਨੀ ਪਠਲਾਵਾ, ਡਾ. ਸੰਜੀਵ ਕੁਮਾਰ ਐਮਾਂ ਜੰਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਪ੍ਰੋ. ਚਰਨਜੀਤ ਸਿੰਘ ਪੋਸੀ, ਪਰਵਿੰਦਰ ਸਿੰਘ ਰਾਣਾ, ਡਾ. ਕੁਲਦੀਪ ਰਾਜ ਬੰਗਾ, ਜਤਿੰਦਰ ਪਾਲ ਸਿੰਘ ਸੂਰਾਪੁਰ, ਆਤਮਾ ਸਿੰਘ ਸੂਰਾਪੁਰ, ਕੈਪਟਨ ਜੋਗਾ ਸਿੰਘ, ਸੇਵਾ ਸਿੰਘ ਪਠਲਾਵਾ ਤੇ ਹਰਭਜਨ ਸਿੰਘ ਸੂਰਾਪੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਅੱਜ ਤੋਂ-ਰਕੇਸ਼ ਸੂਰੀ ਅਗਲੀ ਖ਼ਬਰ ਆਰ. ਐਮ. ਪੀ. ਆਈ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ
Ad Position 24