02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਰ. ਐਮ. ਪੀ. ਆਈ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ

ਮੁਕੰਦਪੁਰ, 1 ਸਤੰਬਰ (ਅਮਰੀਕ ਸਿੰਘ ਢੀਂਡਸਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੁਕੰਦਪੁਰ, 1 ਸਤੰਬਰ (ਅਮਰੀਕ ਸਿੰਘ ਢੀਂਡਸਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ,) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜਨਰਲ ਬਾਡੀ ਮੀਟਿੰਗ ਪਿੰਡ ਜਗਤਪੁਰ ਵਿਖੇ ਹਰਪਾਲ ਸਿੰਘ ਜਗਤਪੁਰ ਜ਼ਿਲ੍ਹਾ ਪ੍ਰਧਾਨ, ਸੋਢੀ ਰਾਮ ਸਾਬਕਾ ਸਰਪੰਚ, ਡਾ. ਹਰੀ ਬਿਲਾਸ, ਸੁਰਿੰਦਰ ਭੱਟੀ, ਕਰਨੈਲ ਚੰਦ ਚੱਕ ਬਿਲਗਾ, ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਆਰੰਭ ਵਿਚ ਉੱਘੇ ਸਾਹਿਤਕਾਰ, ਕਵੀ, ਲੇਖ਼ਕ, ਖੇਤੀ ਪ੍ਰੇਮੀ ਅਤੇ ਰਾਜਨੀਤਕ ਸ਼ਖ਼ਸੀਅਤ ਜੋ ਕਿ ਪਿੰਡ ਜਗਤਪੁਰ ਦੇ ਹੀ ਵਾਸੀ ਸਨ, ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਪਾਸਲਾ ਨੇ ਪੰਜਾਬ, ਭਾਰਤ ਤੇ ਕੌਮਾਂਤਰੀ ਹਾਲਾਤਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਭਾਰਤ ਦੇ ਅਤਿ ਗਰੀਬ ਵਰਗ ਅਤੇ ਮੱਧ ਵਰਗ ਦੀਆਂ ਚਿੰਤਾਜਨਕ ਜੀਵਨ ਹਾਲਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਕੇਂਦਰ ਦੀ ਮੋਦੀ-ਸ਼ਾਹ ਸਰਕਾਰ ਦੇ ਖ਼ਤਰਨਾਕ ਅਜੰਡੇ ਤਹਿਤ ਪੂਰੇ ਭਾਰਤ ਵਿਚ ਫਿਰਕਾਪ੍ਰਸਤੀ ਤੇ ਨਫ਼ਰਤੀ ਲਹਿਰ ਪੂਰੇ ਦੱਮਖੱਮ ਨਾਲ ਫ਼ੈਲਾਈ ਜਾ ਰਹੀ ਹੈ। ਆਰ. ਐਸ. ਐਸ. /ਬੀ. ਜੇ. ਪੀ ਵਲੋਂ ਭਾਰਤੀ ਸੰਵਿਧਾਨ ਦੀ ਥਾਂ ਮਨੂ ਸਮਰਿਤੀ ਲਾਗੂ ਕਰਦਿਆਂ ਅੱਜ ਭਾਰਤ ਦੇ ਹਰ ਕੋਨੇ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਨੇ ਸਭਨਾਂ ਨੂੰ ਸੁਚੇਤ ਤੇ ਸਾਵਧਾਨ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਅਜਿਹੇ ਹੀ ਹਮਲਿਆਂ ਦਾ ਸ਼ਿਕਾਰ ਭਾਰਤ ਦੇ ਆਦਿਵਾਸੀ, ਦਲਿਤ ਤੇ ਸਿੱਖ ਵੀ ਹੋਣਗੇ। ਉਨ੍ਹਾਂ ਨੇ ਪੰਜਾਬ ਦੀਆਂ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਸਮੇਂ ਭਾਜਪਾ ਨਾਲ ਸਾਂਝ ਪਾਉਣ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਹਰ ਹਾਲ ਭਾਜਪਾ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਰੱਖਣ ਦਾ ਸੱਦਾ ਦਿੱਤਾ। ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਸਭ ਤੋਂ ਨਿਕੰਮੀ, ਨਖਿੱਧ, ਜ਼ਾਲਮ ਤੇ ਆਕੜਖੋਰ ਕਰਾਰ ਦਿੰਦਿਆਂ ਇਸ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਕੁਲਦੀਪ ਸਿੰਘ ਦੌੜਕਾ ਨੇ 20 ਸਤੰਬਰ ਦੀ ਜਲੰਧਰ ਰੈਲੀ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਹੋਣ ਦੀ ਅਪੀਲ ਕੀਤੀ। ਇਸ ਸਮੇਂ ਮਾ. ਰਾਮ ਪਾਲ, ਰੇਸ਼ਮ ਪੰਚ, ਮਾ. ਸੋਹਣ ਸਿੰਘ, ਅਸ਼ਵਨੀ ਪੰਚ, ਪਰਮਜੀਤ ਪੰਚ, ਸੁਖਵਿੰਦਰ ਪੱਪੂ, ਬਲਿਹਾਰ ਪੰਚ, ਸਤਨਾਮ ਸਿੰਘ ਸੁੱਜੋਂ, ਸੂਬੇਦਾਰ ਮੇਜਰ ਸਿੰਘ, ਦਿਲਬਾਗ ਸਿੰਘ, ਬਲਵੀਰ ਬਘੌਰਾ, ਪਰਮਜੀਤ ਲਿਦੱੜ, ਮਾ. ਗੁਰਦਿਆਲ ਸਿੰਘ, ਮਾ. ਰਜਿੰਦਰ ਸਿੰਘ ਦੇਹਲ, ਸੋਹਣ ਲਾਲ ਭੱਟੀ, ਹਰਨੇਕ ਬੀਕਾ, ਗੁਰਦੀਪ ਸਿੰਘ ਬੀਕਾ, ਹਰਵਿੰਦਰ ਸਿੰਘ ਥੋਪੀਆ ਸੁਰਿੰਦਰ ਪਾਲ, ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਸਿੰਘ ਦੁਸਾਂਝ ਦੇ ਅਕਾਲ ਚਲਾਣੇ ’ਤੇ ਪਠਲਾਵਾ ਸੰਸਥਾ ਸੰਸਥਾ ਵਲੋਂ ਸ਼ੋਕ ਮੀਟਿੰਗ ਅਗਲੀ ਖ਼ਬਰ ਇੰਦਰਪਾਲ ਸਿੰਘ ਚੌਹਾਨ ਵਲੋਂ ਵਿਦਾਇਗੀ ਮੌਕੇ ਸਕੂਲ ਨੂੰ 72 ਹਜ਼ਾਰ ਦੀ ਸਹਾਇਤਾ
Ad Position 24