30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਾਬਾ ਧਨੀ ਨਾਥ ਕੁਟੀਆ ਰੱਤੇਵਾਲ ਵਿਖੇ ਰੱਖੜ ਪੁੰਨਿਆ ’ਤੇ ਕਰਾਇਆ ਸਾਲਾਨਾ ਭੰਡਾਰਾ

ਰੱਤੇਵਾਲ, 29 ਅਗਸਤ (ਅਸ਼ੋਕ ਕੁਮਾਰ ਲੀਲ) - ਬਾਬਾ ਧਨੀ ਨਾਥ, ਬਾਬਾ ਵੀਰ ਨਾਥ, ਬਾਬਾ ਪਤੰਬਰ ਨਾਥ, ਬਾਬਾ ਸ਼ੇਰ ਨਾਥ ਦੇ ਅਸਥਾਨ ਰੱਤੇਵਾਲ ਵਿਖੇ ਰੱਖੜ ਪੁੰਨਿਆ ’ਤੇ ਵਿਸ਼ਾਲ ਸਾਲਾਨਾ ਭੰਡਾਰਾ ਕਰਾਇਆ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਰੱਖੜ ਪੁੰਨਿਆ ’ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 30-08-2026
ਰੱਤੇਵਾਲ, 29 ਅਗਸਤ (ਅਸ਼ੋਕ ਕੁਮਾਰ ਲੀਲ) - ਬਾਬਾ ਧਨੀ ਨਾਥ, ਬਾਬਾ ਵੀਰ ਨਾਥ, ਬਾਬਾ ਪਤੰਬਰ ਨਾਥ, ਬਾਬਾ ਸ਼ੇਰ ਨਾਥ ਦੇ ਅਸਥਾਨ ਰੱਤੇਵਾਲ ਵਿਖੇ ਰੱਖੜ ਪੁੰਨਿਆ ’ਤੇ ਵਿਸ਼ਾਲ ਸਾਲਾਨਾ ਭੰਡਾਰਾ ਕਰਾਇਆ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਰੱਖੜ ਪੁੰਨਿਆ ’ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ ਹੈ। ਸਵੇਰ ਤੋਂ ਹੀ ਸੰਗਤਾਂ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਬਾਬਾ ਜੀ ਦੇ ਦਰਬਾਰ ’ਤੇ ਹਾਜ਼ਰੀਆਂ ਲਗਵਾ ਰਹੀਆਂ ਸਨ। ਇਸ ਸਾਲਾਨਾ ਭੰਡਾਰੇ ਵਿੱਚ ਬਹੁਤ ਸਾਰੇ ਸਾਧੂ ਸੰਤ ਵਿਸ਼ੇਸ਼ ਤੌਰ ’ਤੇ ਪਹੁੰਚੇ । ਸਵੇਰ ਤੋਂ ਹੀ ਪੰਜਾਬ ਦੇ ਮਸ਼ਹੂਰ ਕਲਾਕਾਰ ਨਿਰਮਲ ਨਿੰਮਾ, ਨਿੱਕਾ ਭਾਣੇਵਾਲ, ਸ਼ੰਮੀ ਮੁਸਾਫਰ ਅਤੇ ਸੰਦੀਪ ਉਧਨਵਾਲ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੀਆਂ ਭੇਟਾਂ ਅਤੇ ਭਜਨਾਂ ਨਾਲ ਨਿਹਾਲ ਕੀਤਾ ਗਿਆ। ਰਾਤ ਦੇ ਸਮਾਗਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਕੰਠ ਕਲੇਰ ਨੇ ਸੰਗਤਾਂ ਨੂੰ ਝੂੰਮਣ ’ਤੇ ਮਜ਼ਬੂਰ ਕਰ ਦਿੱਤਾ। ਇਸ ਸਮਾਗਮ ਵਿੱਚ ਸੰਤੋਸ਼ ਕਟਾਰੀਆ, ਅਸ਼ੋਕ ਕੁਮਾਰ, ਸੰਦੀਪ ਭਾਟੀਆ, ਅਜੇ ਮੰਗੂਪੁਰ, ਨਾਨਕ ਜੰਡੀ, ਹਨੀ ਟੌਂਸਾ, ਠੇਕੇਦਾਰ ਵਨੀਤ ਕੁਮਾਰ, ਗੁਰਪ੍ਰੀਤ ਗੁੱਜਰ ਤੋਂ ਇਲਾਵਾ ਹੋਰ ਕਈ ਰਾਜਨੀਤਿਕ ਹਸਤੀਆਂ ਨੇ ਆਪਣੀ ਹਾਜ਼ਰੀ ਭਰੀ। ਸੰਗਤਾਂ ਲਈ ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਗਈ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ’ਤੇ ਕਮੇਟੀ ਮੈਂਬਰ ਸੋਨੂੰ ਚੌਧਰੀ, ਸੋਮਨਾਥ ਖਜਾਨਚੀ, ਛਿੰਦਰ ਪਾਲ, ਮੁਕੇਸ਼ ਚੌਧਰੀ, ਸ਼ਿਵ ਕੁਮਾਰ, ਸੇਠੀ ਚੌਧਰੀ, ਪ੍ਰਵੀਨ ਕੁਮਾਰ ਅਤੇ ਸਮੂਹ ਇਲਾਕਾ ਨਿਵਾਸੀ ਮੌਕੇ ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਭਰੋਲੀ ’ ਚ ਸਾਲਾਨਾ ਜੋੜ ਮੇਲਾ 4 ਨੂੰ , ਛਿੰਝ ਮੇਲਾ 5 ਨੂੰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹੋਈ ਮੀਟਿੰਗ
Ad Position 24