ਨਤੀਜਾ ਸ਼ਾਨਦਾਰ ਰਿਹਾ
ਮੁਕੰਦਪੁਰ, 27 ਅਗਸਤ (ਅਮਰੀਕ ਸਿੰਘ ਢੀਂਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ. ਏ.
ਮੁਕੰਦਪੁਰ, 27 ਅਗਸਤ (ਅਮਰੀਕ ਸਿੰਘ ਢੀਂਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ.ਏ. ਸਮੈਸਟਰ ਛੇਵਾਂ ਦੇ ਨਤੀਜਿਆਂ ਵਿੱਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਸ. ਮਨਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸਾਨੀਆ ਸਪੁੱਤਰੀ ਜਤਿੰਦਰ ਕੁਮਾਰ ਵਾਸੀ ਪਿੰਡ ਚੱਕ ਬਿਲਗਾ ਨੇ 78.6 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਤੀਜਾ ਅਤੇ ਜਮਾਤ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਮਨਪ੍ਰੀਤ ਸਪੁੱਤਰੀ ਕੁਲਦੀਪ ਵਾਸੀ ਪਿੰਡ ਚੱਕ ਬਿਲਗਾਂ ਨੇ 74.5 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ’ਚੋਂ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਿਦਿਆਰਥੀ ਸ਼ਰਨਦੀਪ ਸਿੰਘ ਸਪੁੱਤਰ ਸ. ਸੁਖਵਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਅਜੀਤ ਸਿੰਘ ਨੇ 72.4 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ’ਚੋਂ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਵਿਭਾਗ ਦੇ ਮੁਖੀ ਡਾ. ਨਿਰਦੋਸ਼ ਕੌਰ, ਪ੍ਰੋ. ਜਗਵਿੰਦਰ ਸਿੰਘ ਤੇ ਹੋਰ ਪ੍ਰਾਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।