ਰੱਤੇਵਾਲ ਵਿਖੇ ਵਿਸ਼ੇਸ਼ ਗਹਿਰੀ ਸੁਧਾਈ ਐਸ.ਆਈ.ਆਰ. ਤਹਿਤ ਦਿੱਤੇ ਗਏ ਨੋਟਿਸ
ਰੱਤੇਵਾਲ, 26 ਅਗਸਤ (ਅਸ਼ੋਕ ਕੁਮਾਰ ਲੀਲ)- ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ.
ਰੱਤੇਵਾਲ, 26 ਅਗਸਤ (ਅਸ਼ੋਕ ਕੁਮਾਰ ਲੀਲ)- ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਤਹਿਤ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਫਾਰਮ ਭਰੇ ਗਏ ਸਨ ਜਿਸ ਤਹਿਤ ਪਿੰਡ ਰੱਤੇਵਾਲ ਵਿੱਚ ਬੀ.ਐਲ.ਉ. ਵੱਲੋਂ ਵੋਟਰਾਂ ਨੂੰ ਨੋਟਿਸ ਦੇ ਕੇ ਇਤਰਾਜ 4 ਸਤੰਬਰ ਤੱਕ ਠੀਕ ਕਰਾਉਣ ਲਈ ਕਿਹਾ ਗਿਆ ਹੈ। ਬੀ.ਐਲ.ਓ. ਮਹਾਂਵੀਰ ਅਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੂਥ ਨੰਬਰ 116 ਵਿੱਚ 176 ਨੋਟਿਸ ਜਾਰੀ ਕੀਤੇ ਗਏ ਹਨ ਅਤੇ ਬੂਥ ਨੰਬਰ 118 ਵਿੱਚ 149 ਨੋਟਿਸ ਜਾਰੀ ਕੀਤੇ ਗਏ ਹਨ। ਉਹਨਾਂ ਵੱਲੋਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਸਰਕਾਰ ਵੱਲੋਂ ਭੇਜੇ ਗਏ ਨੋਟਿਸਾਂ ਦਾ ਕੋਈ ਵੀ ਚਾਰ ਪਰੂਫ ਦੇ ਕੇ ਇਤਰਾਜ ਖਤਮ ਕੀਤਾ ਜਾਵੇ ਤਾਂ ਜੋ ਕਿਸੇ ਦੀ ਵੀ ਵੋਟ ਨਾ ਕੱਟੀ ਜਾਵੇ। ਇਸ ਲਈ ਸਰਕਾਰ ਦੁਆਰਾ ਨਿਸ਼ਚਿਤ ਮਿਤੀ 4 ਸਤੰਬਰ ਤੋਂ ਪਹਿਲਾਂ ਪਹਿਲਾਂ ਨੋਟਸ ਦਾ ਜਵਾਬ ਦੇਣਾ ਜਰੂਰੀ ਹੈ ਜਿਸ ਸਬੰਧੀ ਸਰਕਾਰ ਵੱਲੋਂ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ।