ਪਿੰਡ ਕੰਗਮਾਈ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਹਰਿਆਣਾ, 24 ਅਗਸਤ (ਹਰਮੇਲ ਸਿੰਘ ਖੱਖ)-ਭਾਈ ਘਨੱਈਆ ਚੈਰੀਟੇਬਲ ਟਰੱਸਟ ਉੜਮੁੜ ਟਾਂਡਾ ਵਲੋਂ ਸੰਸਥਾ ਸੋਸਵਾ ਦੇ ਸਹਿਯੋਗ ਨਾਲ ਪਿੰਡ ਕੰਗਮਾਈ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ.
ਹਰਿਆਣਾ, 24 ਅਗਸਤ (ਹਰਮੇਲ ਸਿੰਘ ਖੱਖ)-ਭਾਈ ਘਨੱਈਆ ਚੈਰੀਟੇਬਲ ਟਰੱਸਟ ਉੜਮੁੜ ਟਾਂਡਾ ਵਲੋਂ ਸੰਸਥਾ ਸੋਸਵਾ ਦੇ ਸਹਿਯੋਗ ਨਾਲ ਪਿੰਡ ਕੰਗਮਾਈ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ. ਬਲਵੀਰ ਸਿੰਘ, ਵਾਈਸ ਪ੍ਰਧਾਨ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕੰਗਮਾਈ ਵਿਖੇ ਭਾਈ ਘਨੱਈਆ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਚੱਲ ਰਹੇ ਸਿਲਾਈ ਸੈਂਟਰ ’ਚ ਲੜਕੀਆਂ ਦੇ 6 ਮਹੀਨੇ ਦਾ ਸਿਲਾਈ ਕੋਰਸ ਪੂਰਾ ਹੋਣ ’ਤੇ ਅੱਜ 26 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਭੇਟ ਕੀਤੇ ਗਏ ਹਨ। ਇਸ ਮੌਕੇ ਆਗਿਆ ਰਾਮ ਖ਼ਜ਼ਾਨਚੀ, ਟੀਚਰ ਰੇਖਾ, ਆਗਿਆ ਸਿੰਘ ਮੈਂਬਰ, ਸਰਪੰਚ ਪਿਆਰਾ ਸਿੰਘ ਕੰਗਮਾਈ, ਸੁਨੈਨਾ, ਪਿੰਕੀ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੀਰ ਕੌਰ, ਸੀਮਾ ਦੇਵੀ, ਹਰਜਿੰਦਰ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਸੁਨੀਲ ਕੌਰ, ਪ੍ਰਵੀਨ ਕੌਰ, ਨੀਰੂ, ਰਮਨਪ੍ਰੀਤ ਕੌਰ, ਪੂਨਮ ਜੋਤੀ, ਸੰਦੀਪ ਕੌਰ, ਅੰਜੂ ਰਾਣੀ, ਗੁਰਲੀਨ ਕੌਰ ਤੇ ਹੋਰ ਹਾਜ਼ਰ ਸਨ।