ਲੰਪੀ ਸਕਿੰਨ ਰੋਗ ਤੋਂ ਬਚਾਅ ਲਈ ਟੀਕਾਕਰਨ ਜ਼ਰੂਰੀ- ਵਾਸਦੇਵ ਬਾਠ
ਕਾਠਗੜ੍ਹ, 24 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਲੰਪੀ ਚਮੜੀ ਰੋਗ ਗਊਆਂ ਦੀ ਇੱਕ ਵਾਇਰਲ ਬਿਮਾਰੀ ਹੈ ਤੇ ਕਈ ਵਾਰੀ ਇਹ ਮੱਝਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਜੋ ਕਿ ਪਸ਼ੂ ਪਾਲਕਾਂ ਦਾ ਆਰਥਿਕ ਤੌਰ ’ਤੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਬਿਮਾਰੀ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਸੀਨੀਅਰ ਵੈਟਨਰੀ ਵਾਸਦੇਵ ਬਾਠ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਤੇ ਇਸ ਬਿਮਾਰੀ ਦਾ ਟੀਕਾਕਰਨ ਸਿਰਫ ਗਊਆਂ ਵਿੱਚ ਇਹ ਕੀਤਾ ਜਾਂਦਾ ਹੈ ਕਿਉਂਕਿ ਇਹ ਬਿਮਾਰੀ ਮੱਝਾਂ ਵਿੱਚ ਕਾਫੀ ਘੱਟ ਪਾਈ ਜਾਂਦੀ ਹੈ।
ਸ
ਸੀਨੀਅਰ ਵੈਟਰਨਰੀ ਵਾਸਦੇਵ ਬਾਠ।
25-08-2026
ਕਾਠਗੜ੍ਹ, 24 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਲੰਪੀ ਚਮੜੀ ਰੋਗ ਗਊਆਂ ਦੀ ਇੱਕ ਵਾਇਰਲ ਬਿਮਾਰੀ ਹੈ ਤੇ ਕਈ ਵਾਰੀ ਇਹ ਮੱਝਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਜੋ ਕਿ ਪਸ਼ੂ ਪਾਲਕਾਂ ਦਾ ਆਰਥਿਕ ਤੌਰ ’ਤੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਬਿਮਾਰੀ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਸੀਨੀਅਰ ਵੈਟਨਰੀ ਵਾਸਦੇਵ ਬਾਠ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਤੇ ਇਸ ਬਿਮਾਰੀ ਦਾ ਟੀਕਾਕਰਨ ਸਿਰਫ ਗਊਆਂ ਵਿੱਚ ਇਹ ਕੀਤਾ ਜਾਂਦਾ ਹੈ ਕਿਉਂਕਿ ਇਹ ਬਿਮਾਰੀ ਮੱਝਾਂ ਵਿੱਚ ਕਾਫੀ ਘੱਟ ਪਾਈ ਜਾਂਦੀ ਹੈ। ਲੰਪੀ ਚਮੜੀ ਰੋਗ 1929 ਵਿੱਚ ਅਫਰੀਕਣ ਦੇਸ਼ਾਂ ਵਿੱਚ ਸ਼ੁਰੂ ਹੋਈ ਸੀ ਅਤੇ 2019 ਵਿੱਚ ਇਹ ਬਿਮਾਰੀ ਬੰਗਲਾਦੇਸ਼, ਵੈੱਸਟ ਬੰਗਾਲ, ਗੁਜਰਾਤ ਤੇ ਰਾਜਸਥਾਨ ਰਾਹੀਂ ਹੁੰਦੀ ਹੋਈ ਪੰਜਾਬ ਵਿੱਚ 2022 ਵਿੱਚ ਫੈਲ ਗਈ ਸੀ ਜਿਸ ਨੇ ਆਰਥਿਕ ਪੱਧਰ ’ਤੇ ਪਸ਼ੂ ਪਾਲਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਤੁਰੰਤ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਜਾਨਵਰਾਂ ਨੂੰ ਮੰਡੀਆਂ ਜਾਂ ਪਸ਼ੂ ਮੇਲਿਆਂ ਵਿੱਚ ਨਹੀਂ ਲਿਜਾਣਾ ਚਾਹੀਦਾ ਕਿਉਂਕਿ ਇਹ ਇੱਕ ਪਸ਼ੂ ਤੋਂ ਦੂਜੇ ਪਸ਼ੂ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਗਾਵਾਂ ਦਾ ਗੋਟ ਪੋਕਸ ਵੈਕਸੀਨ ਨਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਤੋਂ ਬਚਾਅ ਲਈ ਆਪਣੇ ਪਸ਼ੂਆਂ ਨੂੰ ਵੈਕਸੀਨ ਜ਼ਰੂਰ ਲਗਵਾਉਣ।