ਵੈੱਲਫੇਅਰ ਟਰੱਸਟ ਵੱਲੋਂ ਨਵੇਂ ਬਣੇ ਕੌਂਸਲਰਾਂ ਦਾ ਕੀਤਾ ਗਿਆ ਸਨਮਾਨ
ਨਵਾਂਸ਼ਹਿਰ, 24 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਨਵਾਂਸ਼ਹਿਰ ਵਲੋਂ ਅੰਮ੍ਰਿਤ ਬਾਣੀ ਭਵਨ ਇਬਰਾਹੀਮ ਬਸਤੀ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਐਤਵਾਰੀ ਸਤਿਸੰਗ ਅਤੇ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿੱਚ ਮਿਉਂਸੀਪਲ ਕਮੇਟੀ ਦੇ ਨਵੇਂ ਬਣੇ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਤੋਂ ਪਹਿਲਾਂ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੇ ਜਾਪ ਕਰਵਾਏ ਗਏ ਤੇ ਭੋਗ ਉਪਰੰਤ ਮਿਸ਼ਨਰੀ ਗਾਇਕ ਐੱਸ.
ਨਵਾਂਸ਼ਹਿਰ, 24 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਨਵਾਂਸ਼ਹਿਰ ਵਲੋਂ ਅੰਮ੍ਰਿਤ ਬਾਣੀ ਭਵਨ ਇਬਰਾਹੀਮ ਬਸਤੀ ਨਵਾਂਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਐਤਵਾਰੀ ਸਤਿਸੰਗ ਅਤੇ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿੱਚ ਮਿਉਂਸੀਪਲ ਕਮੇਟੀ ਦੇ ਨਵੇਂ ਬਣੇ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਤੋਂ ਪਹਿਲਾਂ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੇ ਜਾਪ ਕਰਵਾਏ ਗਏ ਤੇ ਭੋਗ ਉਪਰੰਤ ਮਿਸ਼ਨਰੀ ਗਾਇਕ ਐੱਸ.ਐੱਸ. ਆਜ਼ਾਦ ਵਲੋਂ ਆਪਣਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਟਰੱਸਟ ਦੇ ਪ੍ਰਧਾਨ ਸੱਤਪਾਲ ਸਾਹਲੋਂ ਨੇ ਟਰੱਸਟ ਦੀਆਂ ਸਰਗਰਮੀਆਂ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲੀ ਵਾਰ ਅਜਿਹਾ ਸਮਾਗਮ ਉਲੀਕਿਆ ਗਿਆ ਹੈ ਜਿਸ ਦੀ ਸਾਰਿਆਂ ਵਲੋਂ ਪ੍ਰਸੰਸਾ ਕੀਤੀ ਗਈ ਹੈ। ਟਰੱਸਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ। ਸਨਮਾਨ ਸਮਾਗਮ ਵਿੱਚ ਪ੍ਰਧਾਨ ਸ਼੍ਰੀਮਤੀ ਸੁਮਨ ਲਾਲ, ਮੀਤ ਪ੍ਰਧਾਨ ਰਮਨ ਕੁਮਾਰ ਮਾਨ ਤੋਂ ਇਲਾਵਾ ਜਸਕਰਨ ਚੌਧਰੀ, ਪਰਮ ਖਾਲਸਾ, ਸ਼ਿਵ ਰਾਮ, ਵਰਿੰਦਰ ਚੋਪੜਾ, ਰਾਜਾ ਬਖਸ਼ੀ ਅਤੇ ਮਹਿੰਦਰ ਕੌਰ, ਸੁਮਿਤ ਪ੍ਰਹਾਰ, ਰੀਤੂ ਬਡਵਾਲ, ਸੰਗੀਤਾ ਗਿੱਲ, ਪੁਸ਼ਪਾ ਦੇਵੀ, ਮਮਤਾ ਦੇਵੀ ਤੇ ਜਸਵੀਰ ਕੌਰ ਬਡਵਾਲ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਉਪਰੰਤ ਸਤੀਸ਼ ਕੁਮਾਰ ਵਲੋਂ ਟਰੱਸਟ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਨਵਾਂਸ਼ਹਿਰ ਕਮੇਟੀ ਦੇ ਸਾਰੇ ਕੌਂਸਲਰਾਂ ਦਾ ਸਨਮਾਨ ਕਰਕੇ ਸਭ ਦਾ ਮਾਣ ਵਧਾਇਆ ਹੈ। ਇਸ ਮੌਕੇ ਟਰੱਸਟ ਮੈਂਬਰ ਸੱਤਪਾਲ ਸਾਹਲੋਂ ਪ੍ਰਧਾਨ, ਪਰਮਜੀਤ ਮਹਾਲੋਂ ਸਕੱਤਰ, ਜੋਗਿੰਦਰ ਸਿੰਘ ਮੈਂਗੜਾ, ਹਰਮੇਸ਼ ਥਾਂਦੀਆਂ, ਦਰਸ਼ਨ ਪੱਲੀ ਝਿੱਕੀ, ਝਲਮਣ ਰਾਮ ਹੰਸਰੋਂ, ਰੇਸ਼ਮ ਸਿੰਘ ਐਡਵੋਕੇਟ, ਪ੍ਰਸ਼ੋਤਮ ਲੱਧੜ, ਮਾਸਟਰ ਹਰਬਿਲਾਸ, ਨਿੱਕੂ ਰਾਮ ਜਨਾਗਲ, ਦੇਸ਼ ਰਾਜ ਬਾਲੀ, ਭੀਰਾ ਮੰਢਾਲੀ, ਅਮਨਦੀਪ ਸਾਹਲੋਂ, ਗੁਰਮੁਖ ਨੌਰਥ, ਬਿਟੂ ਮਿਸਤਰੀ, ਸੁਰਜੀਤ ਬਾਲੀ, ਰਾਮ ਲਾਲ ਚੰਦੇਲ, ਪ੍ਰਿੰਸੀਪਲ ਪ੍ਰਵੀਨ ਕੌਰ, ਕਮਲਜੀਤ ਕੌਰ ਕਮਲ ਆਦਿ ਹਾਜ਼ਰ ਸਨ।