ਮੁਕੇਰੀਆਂ ’ਚ ਫੋਟੋਗ੍ਰਾਫਰਾਂ ਨੇ ਕੇਕ ਕੱਟ ਕੇ ਮਨਾਇਆ ਵਿਸ਼ਵ ਫ਼ੋਟੋਗ੍ਰਾਫੀ ਦਿਵਸ
ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਵਿਸ਼ਵ ਫ਼ੋਟੋਗ੍ਰਾਫੀ ਦਿਵਸ ਦੇ ਮੌਕੇ ’ਤੇ ਦ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਮੁਕੇਰੀਆਂ ਵੱਲੋਂ ਗੈੱਸਟ ਹਾਊਸ ਮੁਕੇਰੀਆਂ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੇਕ ਕੱਟ ਕੇ ਵਿਸ਼ਵ ਫ਼ੋਟੋਗ੍ਰਾਫੀ ਦਿਵਸ ਮਨਾਇਆ ਗਿਆ ਅਤੇ ਫੋਟੋਗ੍ਰਾਫਰਾਂ ਨੇ ਇੱਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਵਿਸ਼ਵ ਫ਼ੋਟੋਗ੍ਰਾਫੀ ਦਿਵਸ ਦੇ ਮੌਕੇ ’ਤੇ ਦ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਮੁਕੇਰੀਆਂ ਵੱਲੋਂ ਗੈੱਸਟ ਹਾਊਸ ਮੁਕੇਰੀਆਂ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੇਕ ਕੱਟ ਕੇ ਵਿਸ਼ਵ ਫ਼ੋਟੋਗ੍ਰਾਫੀ ਦਿਵਸ ਮਨਾਇਆ ਗਿਆ ਅਤੇ ਫੋਟੋਗ੍ਰਾਫਰਾਂ ਨੇ ਇੱਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਮੁਕੇਰੀਆਂ ਕੁਲਵੰਤ ਸਿੰਘ ਮਾਨ ਅਤੇ ਨਾਇਬ ਤਹਿਸੀਲਦਾਰ ਤਰਸੇਮ ਲਾਲ ਤੋਂ ਇਲਾਵਾ ਰੇਂਜ ਅਫ਼ਸਰ ਵਿਜੇ ਕੁਮਾਰ ਅਤੇ ਬੀ.ਓ. ਜੋਗਿੰਦਰ ਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਫੋਟੋਗ੍ਰਾਫਰਾਂ ਨੇ ਕਿਹਾ ਕਿ ਫ਼ੋਟੋਗ੍ਰਾਫੀ ਸਿਰਫ਼ ਤਸਵੀਰ ਖਿੱਚਣ ਦਾ ਮਾਧਿਅਮ ਨਹੀਂ, ਸਗੋਂ ਸਮਾਜ ਅਤੇ ਇਤਿਹਾਸ ਦੇ ਮਹੱਤਵਪੂਰਨ ਪਲਾਂ ਨੂੰ ਸੰਭਾਲ ਕੇ ਰੱਖਣ ਦਾ ਇੱਕ ਅਹਿਮ ਜ਼ਰੀਆਂ ਹੈ। ਇਸ ਦੌਰਾਨ ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਅਤੇ ਨਾਇਬ ਤਹਿਸੀਲਦਾਰ ਤਰਸੇਮ ਲਾਲ ਵਲੋਂ ਪੌਦੇ ਲਗਾ ਕੇ ਵਾਤਾਵਰਨ ਦੀ ਸੰਭਾਲ ਅਤੇ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ, ਕੁਲਵਿੰਦਰ ਸਿੰਘ ਹੈਪੀ, ਪ੍ਰੇਮ ਕੁਮਾਰ ਬਿੱਟੂ, ਸ਼ਾਮ ਮਲਹੋਤਰਾ, ਧਰਮਚੰਦ, ਰਾਜਿੰਦਰ ਸ਼ਰਮਾ, ਅਜੈ ਕੁਮਾਰ, ਪਿੰਕਾ, ਰਵੀ, ਲੱਡੂ, ਜੌਨੀ ਪੰਡੋਰੀ, ਸਤਪਾਲ ਸੱਤੂ, ਅਤੁੱਲ, ਜੇ.ਕੇ., ਜੌਨੀ, ਰਾਜੂ ਕਾਲਾਮੰਜ, ਬਲਜੀਤ ਸਿੰਘ, ਬੀ.ਐੱਸ. ਗਿੱਲ, ਕੁਲਦੀਪ ਸਿੰਘ ਨਿੱਕੂ, ਨਵਰੰਗ, ਦਰਪਣ ਨਵਰੰਗ, ਤਲੋਕ ਸਿੰਘ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ ਕਾਲਾ, ਸੋਨੂੰ, ਜਗਦੀਸ਼ ਕੁਮਾਰ, ਰਮੇਸ਼ ਕੁਮਾਰ, ਅਸ਼ੋਕ ਕੁਮਾਰ ਭੰਗਾਲਾ, ਹਨੀ ਭੰਗਾਲਾ, ਤਰਸੇਮ ਲਾਲ ਅਲਪਨਾ ਸਮੇਤ ਵੱਡੀ ਗਿਣਤੀ ਵਿਚ ਫੋਟੋਗ੍ਰਾਫਰ ਹਾਜ਼ਰ ਸਨ। 19 ਐਮਯੂਕੇ21 ਵਿਸ਼ਵ ਫੋਟੋਗ੍ਰਾਫਰ ਦਿਵਸ ਮੌਕੇ ਬੂਟਾ ਲਗਾਉਂਦੇ ਹੋਏ ਡੀ.ਐਸ.ਪੀ. ਮੁਕੇਰੀਆਂ ਕੁਲਵੰਤ ਸਿੰਘ ਮਾਨ ਅਤੇ ਨਾਇਬ ਤਹਿਸੀਲਦਾਰ ਤਰਸੇਮ ਲਾਲ ਨਾਲ ਮੁਕੇਰੀਆਂ ਦੇ ਸਮੂਹ ਫੋਟੋਗ੍ਰਾਫਰ ਬੂਟਾ ਲਗਾਉਣ ਸਮੇਂ। ਤਸਵੀਰ : ਰਾਮਗੜ੍ਹੀਆ