15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰਦੁਆਰਾ ਬਾਬਾ ਗੁਰਦਿੱਤਾ ਜੀ ਚਾਂਦਪੁਰ ਰੁੜਕੀ ਤੇ ਬਾਬਾ ਗੁਰਦਿੱਤਾ ਜੀ। ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਸਾਹਿਬ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ

ਪੋਜੇਵਾਲ ਸਰਾਂ - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ -ਸ੍ਰੀ ਅਨੰਦਪੁਰ ਸਾਹਿਬ ਤੇ ਕੁੱਕੜ ਮਜਾਰਾ ਤੋਂ ਦੋ ਕਿਲੋਮੀਟਰ ਦੂਰ ਸੱਜੇ ਪਾਸੇ ਸਥਿਤ ਪਿੰਡ ਚਾਂਦਪੁਰ ਰੁੜਕੀ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੀ ਯਾਦ ਵਿੱਚ ਹਰ ਸਾਲ ਸਾਉਣ-ਭਾਦੋਂ ਦੀ ਸੰਗਰਾਂਦ ਨੂੰ ਭਾਰੀ ਜੋੜ ਮੇਲਾ ਤੇ ਸੰਤ ਸਮਾਗਮ ਕਰਵਾਇਆ ਜਾਂਦਾ ਹੈ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 15-08-2026
ਪੋਜੇਵਾਲ ਸਰਾਂ - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ -ਸ੍ਰੀ ਅਨੰਦਪੁਰ ਸਾਹਿਬ ਤੇ ਕੁੱਕੜ ਮਜਾਰਾ ਤੋਂ ਦੋ ਕਿਲੋਮੀਟਰ ਦੂਰ ਸੱਜੇ ਪਾਸੇ ਸਥਿਤ ਪਿੰਡ ਚਾਂਦਪੁਰ ਰੁੜਕੀ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੀ ਯਾਦ ਵਿੱਚ ਹਰ ਸਾਲ ਸਾਉਣ-ਭਾਦੋਂ ਦੀ ਸੰਗਰਾਂਦ ਨੂੰ ਭਾਰੀ ਜੋੜ ਮੇਲਾ ਤੇ ਸੰਤ ਸਮਾਗਮ ਕਰਵਾਇਆ ਜਾਂਦਾ ਹੈ। ਜਿਸ ਵਿੱਚ ਦੇਸ਼ੋਂ ਵਿਦੇਸ਼ੋਂ ਸੰਗਤ ਬਹੁਤ ਹੀ ਸ਼ਰਧਾ ਨਾਲ ਪਹੁੰਚ ਕੇ ਨਤਮਸਤਕ ਹੁੰਦੀ ਹੈ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਇਤਿਹਾਸ ਬਾਰੇ ਪਿੰਡ ਦੇ ਕੁਝ ਸਿਆਣੇ ਵਿਅਕਤੀਆਂ ਨੇ ਦੱਸਿਆ ਕਿ ਇਸ ਜਗਾ ’ਤੇ ਬਾਬਾ ਕੇਸਰਾ ਸਿੰਘ ਜੋ ਕਿ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਸੂਰਜ ਮੱਲ ਜੀ ਦੇ ਵੰਸ਼ ਵਿੱਚੋਂ ਸਨ, ਇਸ ਜਗ੍ਹਾ ’ਤੇ ਰਿਹਾ ਕਰਦੇ ਸਨ। ਬਾਬਾ ਕੇਸਰਾ ਸਿੰਘ ਆਪਣੇ ਵਡਾਰੂ ਬਾਬਾ ਗੁਰਦਿੱਤਾ ਜੀ ਨੂੰ ਸਭ ਕੁਝ ਮੰਨਦੇ ਸਨ। ਬਾਬਾ ਗੁਰਦਿੱਤਾ ਜੀ ਦੁਆਰਾ ਚਲਾਏ ਉਦਾਸੀ ਭੇਖ ਵਿੱਚ ਰਹਿ ਕੇ ਬਾਬਾ ਕੇਸਰਾ ਸਿੰਘ ਪ੍ਰਭ ਭਗਤੀ ਕਰਦੇ ਸਨ। ਬਾਬਾ ਕੇਸਰਾ ਸਿੰਘ 1820 ਈਸਵੀ ਵਿੱਚ ਜੋਤੀ ਜੋਤ ਸਮਾਏ ਉਹਨਾਂ ਦੀ ਯਾਦ ਵਿੱਚ ਸਮਾਧ ਵੀ ਬਣੀ ਹੋਈ ਹੈ। ਬਾਬਾ ਕੇਸਰਾ ਸਿੰਘ ਜੀ ਦੇ ਵੰਸ਼ ਵਿੱਚੋਂ ਹੀ ਇੱਥੇ ਸੇਵਾ ਕਰਦੇ ਬਾਬਾ ਜੋਧ ਸਿੰਘ ਜੀ ਦੀ ਵੀ ਸਮਾਧ ਇੱਥੇ ਹੈ। ਬਾਬਾ ਗੁਰਦਿੱਤਾ ਜੀ ਦੀ ਉਪਾਸਨਾ ਕਾਰਨ ਹੀ ਇਸ ਅਸਥਾਨ ’ਤੇ 1934 ਈਸਵੀਂ ਨੂੰ ਸਵ: ਡਿਪਟੀ ਸੰਤ ਸਿੰਘ ਆਈ.ਸੀ.ਐਸ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਤੇ ਇਸੇ ਵਰੇ੍ਹ ਹੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਗੁਰਦੁਆਰਾ ਸਾਹਿਬ ਦੀ ਸਰਦਾਰ ਮਨਸਾ ਸਿੰਘ ਨੇ ਕਾਫੀ ਲੰ ਮੇ ਸਮੇਂ ਤੱਕ ਸੇਵਾ ਸੰਭਾਲ ਕੀਤੀ। ਇਸ ਵਰ੍ਹੇ ਇਹ ਸਲਾਨਾ ਜੋੜ ਮੇਲਾ ਤੇ ਸੰਤ ਸਮਾਗਮ 15 ਅਗਸਤ ਤੋਂ 17 ਅਗਸਤ ਤੱਕ ਚੱਲੇਗਾ। 15 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦਾ ਆਰੰਭ ਹੋਵੇਗਾ ਤੇ 17 ਅਗਸਤ ਨੂੰ ਭੋਗ ਪਾਏ ਜਾਣਗੇ। ਰੋਜ਼ਾਨਾ ਰਾਤ ਨੂੰ 8 ਵਜੇ ਸੰਤ ਸਮਾਗਮ ਸ਼ੁਰੂ ਹੋਵੇਗਾ 15 ਅਗਸਤ ਨੂੰ ਬੱਚਿਆਂ ਦਾ ਕੀਰਤਨ, ਭਾਈ ਚਰਨਜੀਤ ਸਿੰਘ ਰਾਗੀ ਜਲੰਧਰ ਵਾਲੇ ਭਾਈ ਗੁਰਮਨਦੀਪ ਸਿੰਘ ਕਥਾ ਵਾਚਕ ਰੱਕੜਾਂ ਵਾਲੇ, 16 ਅਗਸਤ ਰਾਤ ਨੂੰ ਬਾਬਾ ਅਮਰਜੀਤ ਸਿੰਘ ਗਾਲਿਬ ਖੁਰਦ, ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਕੀਰਤਨ ਤੇ ਪ੍ਰਵਚਨ ਕਰਨਗੇ। 17 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਸਵੇਰੇ 10 ਵਜੇ ਕੀਰਤਨ ਦਰਬਾਰ ਸ਼ੁਰੂ ਹੋਵੇਗਾ ਜਿਸ ਵਿੱਚ ਚਾਂਦਪੁਰ ਰੁੜਕੀ ਦੀਆਂ ਬੱਚੀਆਂ ਦਾ ਕੀਰਤਨੀ ਜਥਾ, ਭਾਈ ਗੁਰਸੇਵਕ ਸਿੰਘ ਰਾਗੀ ਰਾਹੋਂ ਵਾਲੇ, ਭਾਈ ਕੁਲਵਿੰਦਰ ਸਿੰਘ ਵੀਰ ਕਥਾ ਵਾਚਕਸੁਧਾ ਮਾਜਾਰ ਵਾਲੇ, ਭਾਈ ਗੁਰਸੇਵਕ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਸੁਖਬੀਰ ਸਿੰਘ ਮੜੀਆ ਵਾਲੇ, ਬੀਬੀ ਨਿਰਮਲਜੀਤ ਕੌਰ ਡੋਗਰਪੁਰ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਦਿਨ ਰਾਤ ਨੂੰ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਸਰਬਜੀਤ ਸਿੰਘ ਕਥਾ ਵਾਚਕ ਲੁਧਿਆਣਾ ਵਾਲੇ ਵੀ ਸੰਗਤਾਂ ਨੂੰ ਪ੍ਰਵਚਨ ਕਰਨਗੇ। 17 ਅਗਸਤ ਨੂੰ ਮੁਫਤ ਮੈਡੀਕਲ ਕੈਂਪ ਅਤੇ ਸਵੈ ਇਛੱਤ ਖੂਨਦਾਨ ਕੈਂਪ ਲੱਗੇਗਾ।
Ad Position 22
No active advertisement
ਪਿਛਲੀ ਖ਼ਬਰ ਸਾਨੂੰ 80ਵਾਂ ਆਜ਼ਾਦੀ ਦਿਹਾੜਾ, ਨਸ਼ਿਆਂ ਤੋਂ ਆਜ਼ਾਦ ਕਰਾਉਣ ਵਜੋਂ ਮਨਾਉਣਾ ਚਾਹੀਦਾ ਹੈ-ਕਮਲਜੀਤ ਬੰਗਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਵੱਖ-ਵੱਖ ਆਗੂਆਂ ਵਲੋਂ ਨਿੰਦਾ
Ad Position 24