‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਵੱਲੋਂ ਵਿਸ਼ੇਸ਼ ਸਮਾਗਮ ਅੱਜ
ਰੱਤੇਵਾਲ, 13 ਅਗਸਤ (ਅਸ਼ੋਕ ਕੁਮਾਰ ਲੀਲ)- ‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਵੇਰੇ 10 ਵਜੇ ਇੱਕ ਅਹਿਮ ਵਿਚਾਰ ਚਰਚਾ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਮੁੱਖ ਵਿਸ਼ਾ “ਪੰਜਾਬ ਦੇ ਵਿਸ਼ੇਸ਼ ਹਵਾਲੇ ਨਾਲ ਭਾਰਤ-ਪਾਕਿਸਤਾਨ ਅਤੇ ਦੱਖਣੀ ਏਸ਼ੀਆਈ ਸੰਬੰਧ, ਕਰਤਾਰਪੁਰ ਲਾਂਘੇ ਸਮੇਤ ਵਾਹਗਾ, ਹੁਸੈਨੀਵਾਲਾ ਤੇ ਸੁਲੇਮਾਨ ਸਾਦਕੀ ਬਾਰਡਰ ਰਾਹੀਂ ਵਪਾਰ ਦਾ ਮਾਮਲਾ” ਰੱਖਿਆ ਗਿਆ ਹੈ।
ਰੱਤੇਵਾਲ, 13 ਅਗਸਤ (ਅਸ਼ੋਕ ਕੁਮਾਰ ਲੀਲ)- ‘ਪਿੰਡ ਬਚਾਓ ਪੰਜਾਬ ਬਚਾਓ’ ਸੰਸਥਾ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਵੇਰੇ 10 ਵਜੇ ਇੱਕ ਅਹਿਮ ਵਿਚਾਰ ਚਰਚਾ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਮੁੱਖ ਵਿਸ਼ਾ “ਪੰਜਾਬ ਦੇ ਵਿਸ਼ੇਸ਼ ਹਵਾਲੇ ਨਾਲ ਭਾਰਤ-ਪਾਕਿਸਤਾਨ ਅਤੇ ਦੱਖਣੀ ਏਸ਼ੀਆਈ ਸੰਬੰਧ, ਕਰਤਾਰਪੁਰ ਲਾਂਘੇ ਸਮੇਤ ਵਾਹਗਾ, ਹੁਸੈਨੀਵਾਲਾ ਤੇ ਸੁਲੇਮਾਨ ਸਾਦਕੀ ਬਾਰਡਰ ਰਾਹੀਂ ਵਪਾਰ ਦਾ ਮਾਮਲਾ” ਰੱਖਿਆ ਗਿਆ ਹੈ। ਸੰਸਥਾ ਦੇ ਆਗੂਆਂ ਕਰਨ ਸਿੰਘ ਰਾਣਾ, ਹਰਪਾਲ ਸਿੰਘ ਮੱਕੋਵਾਲ, ਚਰਨਜੀਤ ਸਿੰਘ ਤੇ ਜਸਪ੍ਰੀਤ ਬਾਜਵਾ ਐਡਵੋਕੇਟ ਨੇ ਦੱਸਿਆ ਕਿ ਇਸ ਵਿਚਾਰ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਅਹਿਮ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ, ਰਮਿੰਦਰ ਸਿੰਘ ਪਟਿਆਲਾ ਕਿਰਤੀ ਕਿਸਾਨ ਯੂਨੀਅਨ, ਪਰਗਟ ਸਿੰਘ ਵਿਧਾਇਕ, ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਡਾ. ਪਿਆਰਾ ਲਾਲ ਗਰਗ ਉੱਘੇ ਬੁੱਧੀਜੀਵੀ, ਹਮੀਰ ਸਿੰਘ ਸੀਨੀਅਰ ਪੱਤਰਕਾਰ, ਆਈ.ਡੀ ਖਜੂਰੀਆ ਜੰਮੂ-ਕਸ਼ਮੀਰ, ਪਰਦੀਪ ਸਹਿਗਲ ਸੀਨੀਅਰ ਮੀਤ ਪ੍ਰਧਾਨ ਇੰਡੀਅਨ ਇੰਪੋਰਟਰਜ਼ ਚੈਂਬਰਜ਼ ਆਫ਼ ਕਾਮਰਸ, ਅਨਿਲ ਮਹਿਰਾ ਡਰਾਈ ਫ਼ਰੂਟ ਡੀਲਰ, ਜਨਾਬ ਅਬਦੁਲ ਸ਼ਕੂਰ ਮਲੇਰਕੋਟਲਾ, ਕਾਮਰੇਡ ਮੰਗਤ ਰਾਮ ਪਸਲਾ, ਕਾਮਰੇਡ ਤਰਸੇਮ ਸਿੰਘ ਜੋਧਾਂ ਸਾਬਕਾ ਵਿਧਾਇਕ ਅਤੇ ਡਾ. ਖੁਸ਼ਹਾਲ ਸਿੰਘ ਸ਼ਾਮਲ ਹੋਣਗੇ।