07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਈ-20 ਪੈਟਰੋਲ ਨਾਲ ਲੋਕਾਂ ਦੇ ਵਾਹਨ ਹੋ ਰਹੇ ਤਬਾਹ, ਕੇਂਦਰ ਸਰਕਾਰ ਆਮ ਜਨਤਾ ਨਾਲ ਕਰ ਰਹੀ ਧੋਖਾ - ਵਿਧਾਇਕਾ ਸੰਤੋਸ਼ ਕਟਾਰੀਆ

ਕਾਠਗੜ੍ਹ , 6 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜ਼ਬਰਦਸਤੀ ਥੋਪੇ ਗਏ ‘ਈ-20’ ਪੈਟਰੋਲ ਦੇ ਫੈਸਲੇ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਆਮ ਲੋਕਾਂ ਨਾਲ ਇੱਕ ਵੱਡਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਜ਼ਿੰਦਗੀ ਦੀ ਖੂਨ-ਪਸੀਨੇ ਦੀ ਕਮਾਈ ਜੋੜ ਕੇ ਕਿਸ਼ਤਾਂ ’ਤੇ ਗੱਡੀਆਂ ਖਰੀਦਦੇ ਹਨ, ਪਰ ਜੇਕਰ ਸਰਕਾਰ ਹੀ ਆਪ ਗੱਡੀਆਂ ਦੇ ਇੰਜਣ ਖਰਾਬ ਕਰਨ ’ਤੇ ਉਤਾਰੂ ਹੋ ਜਾਵੇ ਤਾਂ ਇਸ ਤੋਂ ਵੱਡੀ ਗੰਭੀਰਤਾ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ।

Ad Position 21
No active advertisement
ਵਿਧਾਇਕਾ ਸੰਤੋਸ਼ ਕਟਾਰੀਆ 07-08-2026
ਕਾਠਗੜ੍ਹ , 6 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜ਼ਬਰਦਸਤੀ ਥੋਪੇ ਗਏ ‘ਈ-20’ ਪੈਟਰੋਲ ਦੇ ਫੈਸਲੇ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਆਮ ਲੋਕਾਂ ਨਾਲ ਇੱਕ ਵੱਡਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀ ਜ਼ਿੰਦਗੀ ਦੀ ਖੂਨ-ਪਸੀਨੇ ਦੀ ਕਮਾਈ ਜੋੜ ਕੇ ਕਿਸ਼ਤਾਂ ’ਤੇ ਗੱਡੀਆਂ ਖਰੀਦਦੇ ਹਨ, ਪਰ ਜੇਕਰ ਸਰਕਾਰ ਹੀ ਆਪ ਗੱਡੀਆਂ ਦੇ ਇੰਜਣ ਖਰਾਬ ਕਰਨ ’ਤੇ ਉਤਾਰੂ ਹੋ ਜਾਵੇ ਤਾਂ ਇਸ ਤੋਂ ਵੱਡੀ ਗੰਭੀਰਤਾ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਵਿਧਾਇਕਾ ਕਟਾਰੀਆ ਨੇ ਇੱਕ ਬੇਹੱਦ ਤਿੱਖੀ ਮਿਸਾਲ ਦਿੰਦਿਆਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਜੇਕਰ ਕਿਸੇ ਦੀ ਸ਼ਰੀਕੇਬਾਜ਼ੀ ਵਿੱਚ ਦੁਸ਼ਮਣੀ ਹੁੰਦੀ ਸੀ ਤਾਂ ਰਾਤ ਨੂੰ ਖੜ੍ਹੇ ਟਰੱਕ ਜਾਂ ਕਾਰ ਦੀ ਤੇਲ ਵਾਲੀ ਟੈਂਕੀ ਵਿੱਚ ਖੰਡ ਪਾ ਦਿੱਤੀ ਜਾਂਦੀ ਸੀ ਤਾਂ ਜੋ ਇੰਜਣ ਸੀਲ ਹੋ ਜਾਵੇ ਪਰ ਅੱਜ ਕੇਂਦਰ ਦੀ ਮੋਦੀ ਸਰਕਾਰ ‘ਈ-20‘ ਪੈਟਰੋਲ ਦੇ ਰੂਪ ਵਿੱਚ ਇਸ ‘ਚੀਨੀ ਦੀ ਭੈਣ’ ਵਰਗਾ ਤੇਲ ਪੂਰੇ ਮੁਲਕ ਦੀਆਂ ਗੱਡੀਆਂ ਵਿੱਚ ਪਾ ਕੇ ਦੇਸ਼ ਦੇ ਵਾਹਨ ਮਾਲਕਾਂ ਨਾਲ ਨਿਪਟ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਆਖਰ ਦੇਸ਼ ਦੀ ਜਨਤਾ ਤੋਂ ਕਿਸ ਗੱਲ ਦੀ ਦੁਸ਼ਮਣੀ ਕੱਢ ਰਹੇ ਹਨ? ਉਨ੍ਹਾਂ ਅੱਗੇ ਕਿਹਾ ਕਿ ਹੁਣ ਕੇਂਦਰ ਸਰਕਾਰ ਵੀ ਹੌਲੀ-ਹੌਲੀ ਇਸ ਗੱਲ ਨੂੰ ਮੰਨਣ ਲੱਗੀ ਹੈ। ਖੁਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਪਾਰਲੀਮੈਂਟ ਵਿੱਚ ਇਹ ਸਵੀਕਾਰ ਕੀਤਾ ਹੈ ਕਿ ਈ-20 ਪੈਟਰੋਲ ਨਾਲ ਵਾਹਨਾਂ ਦੀ ਮਾਈਲੇਜ ਵਿੱਚ ਲਗਪਗ 6 ਫੀਸਦੀ ਤੱਕ ਦੀ ਗਿਰਾਵਟ ਆਉਂਦੀ ਹੈ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਪੁਰਜ਼ੋਰ ਮੰਗ ਕੀਤੀ ਕਿ ਦੇਸ਼ ਦੇ ਨਾਗਰਿਕਾਂ ਨੂੰ ‘ਸ਼ੁੱਧ ਪੈਟਰੋਲ’ ਚੁਣਨ ਦਾ ਪੂਰਾ ਹੱਕ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਈ-20 ਪੈਟਰੋਲ ਦੇ ਰੇਟ ਤੁਰੰਤ ਘਟਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ੁੱਧ ਤੇ ਮਿਲਾਵਟੀ ਪੈਟਰੋਲ ਦਾ ਇੱਕੋ ਰੇਟ ਰੱਖ ਕੇ ਸਿਰਫ਼ ਵੱਡੀਆਂ ਤੇਲ ਕੰਪਨੀਆਂ ਨੂੰ ਮੋਟਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਜਦਕਿ ਆਮ ਲੋਕਾਂ ਦੀ ਖੁੱਲ੍ਹੇਆਮ ਲੁੱਟ ਹੋ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਪਤਾ ਨਹੀਂ ਕਿਹੜੇ ਦਬਾਅ ਹੇਠ ਆ ਕੇ ਇਹ ਫੈਸਲਾ ਲੋਕਾਂ ’ਤੇ ਜਬਰੀ ਲਾਗੂ ਕਰ ਰਹੀ ਹੈ। ਈ-20 ਪੈਟਰੋਲ ਕਾਰਨ ਲੋਕਾਂ ਦੇ ਕੀਮਤੀ ਵਾਹਨ ਨੁਕਸਾਨੇ ਜਾ ਰਹੇ ਹਨ, ਪਰ ਕੇਂਦਰ ਸਰਕਾਰ ਇਸ ਗੰਭੀਰ ਅਤੇ ਜਨਤਾ ਨਾਲ ਜੁੜੇ ਮੁੱਦੇ ਨੂੰ ਜਾਣ-ਬੁੱਝ ਕੇ ਅਣਗੌਲਿਆ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਪ੍ਰੈੱਸ ਵੈਲਫੇਅਰ ਕਲੱਬ ਬਲਾਚੌਰ ਦੀ ਮੀਟਿੰਗ ਅਗਲੀ ਖ਼ਬਰ ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਦੁੱਖ ਸਾਂਝਾ
Ad Position 24
No active advertisement