ਪੇਪਰ ਲੀਕ ਮਾਮਲੇ ਖਿਲਾਫ ਵਿਧਾਨ ਸਭਾ ਦੇ ਘਿਰਾਉ ਲਈ ਜ਼ਿਲ੍ਹਾ ਪ੍ਰਧਾਨ ਹਿੱਤਰਾਜ ਜੰਡੀ ਵਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ
ਬਲਾਚੌਰ, 6 ਅਗਸਤ (ਨਰੇਸ਼ ਧੌਲ) - ਪੰਜਾਬ ਯੂਥ ਕਾਂਗਰਸ ਵੱਲੋਂ ਪੇਪਰ ਲੀਕ ਅਤੇ ਭਰਤੀ ਘਪਲੇ ਦੇ ਖਿਲਾਫ ਵਿਧਾਨ ਸਭਾ ਦਾ ਘਿਰਾਉ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਯੂਥ ਕਾਂਗਰਸ ਪ੍ਰਧਾਨ ਹਿੱਤਰਾਜ ਜੰਡੀ ਵੱਲੋਂ ਵੱਡੇ ਕਾਫਲੇ ਸਮੇਤ ਸ਼ਮੂਲੀਅਤ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਜੰਡੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਘਿਰਾਓ ਦੌਰਾਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਸਤੀਫਾ ਦੇਣ।
ਬਲਾਚੌਰ, 6 ਅਗਸਤ (ਨਰੇਸ਼ ਧੌਲ) - ਪੰਜਾਬ ਯੂਥ ਕਾਂਗਰਸ ਵੱਲੋਂ ਪੇਪਰ ਲੀਕ ਅਤੇ ਭਰਤੀ ਘਪਲੇ ਦੇ ਖਿਲਾਫ ਵਿਧਾਨ ਸਭਾ ਦਾ ਘਿਰਾਉ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਯੂਥ ਕਾਂਗਰਸ ਪ੍ਰਧਾਨ ਹਿੱਤਰਾਜ ਜੰਡੀ ਵੱਲੋਂ ਵੱਡੇ ਕਾਫਲੇ ਸਮੇਤ ਸ਼ਮੂਲੀਅਤ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਜੰਡੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਘਿਰਾਓ ਦੌਰਾਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਸਤੀਫਾ ਦੇਣ। ਜੰਡੀ ਨੇ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਸਤਾ ’ਤੇ ਕਾਬਜ਼ ਹੋਈ ਹੈ ਉਦੋ ਤੋਂ ਹੁਣ ਤੱਕ ਪੰਜਾਬ ’ਚ ਵੱਡੇ ਪੱਧਰ ’ਤੇ ਘੁਟਾਲੇਬਾਜ਼ੀਆਂ ਹੋਈਆਂ ਹਨ। ਨੌਕਰੀਆਂ ਦਾ ਲਾਰਾ ਲਗਾ ਕੇ ਸਤਾ ਵਿੱਚ ਆਈ ਸਰਕਾਰ ਅੱਜ ਪੰਜਾਬ ਵਿੱਚ ਹੋਈਆਂ ਭਰਤੀਆਂ ਵਿੱਚ ਹੋਰ ਰਾਜਾਂ ਦੇ ਬੱਚੇ ਭਰਤੀ ਕਰ ਕੇ ਆਪਣੇ ਪੰਜਾਬ ਦੇ ਬੱਚਿਆਂ ਨਾਲ ਧੌਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।