ਸੇਵਾ ਕੇਂਦਰਾਂ ਤੋਂ ਸੇਵਾਵਾਂ ਲੈਣ ਲਈ ਸਵੇਰੇ 7 ਵਜੇ ਹੀ ਪਹੁੰਚ ਜਾਂਦੇ ਨੇ ਲੋਕ, ਸਰਵਰ ਡਾਊਨ ਰਹਿਣ ਕਾਰਨ ਹੋਣਾ ਪੈਂਦੈ ਖ਼ੱਜਲ-ਖ਼ੁਆਰ
ਮੁਕੰਦਪੁਰ, 6 ਅਗਸਤ (ਅਮਰੀਕ ਸਿੰਘ ਢੀਂਡਸਾ) - ਸਰਕਾਰ ਵੱਲੋਂ ਆਮ ਲੋਕਾਂ ਨੂੰ ਦਫਤਰਾਂ ਵਿੱਚ ਧੱਕੇ ਖਾਣ ਤੋਂ ਨਿਜਾਤ ਦਿਵਾਉਣ ਲਈ ਸੇਵਾ ਕੇਂਦਰਾਂ ਦੀ ਵਿਵਸਥਾ ਕੀਤੀ ਗਈ ਹੈ ਜਿੱਥੇ ਲੋਕਾਂ ਦੇ ਬਹੁਤ ਸਾਰੇ ਕਾਰਜ ਘਰਾਂ ਤੋਂ ਨੇੜੇ ਹੀ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਦੂਰ ਦੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਪਰ ਸਰਕਾਰੀ ਤੌਰ ’ਤੇ ਚਲਦੇ ਸਾਂਝ ਕੇਂਦਰਾਂ ਦੇ ਪੋਰਟਲ ਜਾਂ ਇੰਟਰਨੈਟ ਸੇਵਾਵਾਂ ਇੰਨੀਆਂ ਸੁਸਤ ਚਾਲ ਚਲਦੀਆਂ ਹਨ ਕਿ ਸਟਾਫ ਸਾਰਾ ਦਿਨ ਅੱਕ ਜਾਂਦਾ ਹੈ ਤੇ ਲੋਕਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਇਹਨਾਂ ਦਿਨਾਂ ਵਿੱਚ ਜਿੱਥੇ ਜਾਤੀ ਸਰਟੀਫਿਕੇਟ ਬਣਾਉਣ ਦੀ ਭਰਮਾਰ ਹੈ ਉਥੇ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਗਿਣਤੀ ਵੀ ਬੇਸ਼ੁਮਾਰ ਹੁੰਦੀ ਹੈ। ਜੋ ਸੇਵਾ ਕੇਂਦਰਾਂ ’ਤੇ ਆ ਕੇ ਰਾਸ਼ਨ ਕਾਰਡ ਬਣਾਉਣ ਤੇ ਹੋਰ ਸੇਵਾਵਾਂ ਲੈਣ ਲਈ ਸਵੇਰੇ ਦਫਤਰ ਜਾਂ ਸਾਂਝ ਕੇਂਦਰ ਖੁੱਲ੍ਹਣ ਤੋਂ ਦੋ-ਦੋ ਤਿੰਨ-ਤਿੰਨ ਘੰਟੇ ਪਹਿਲਾਂ ਆਣ ਕੇ ਸੇਵਾ ਕੇਂਦਰਾਂ ਮੂਹਰੇ ਬੈਠ ਜਾਂਦੇ ਹਨ ਤਾਂ ਕਿ ਉਹਨਾਂ ਦਾ ਨੰਬਰ ਯਕੀਨੀ ਲੱਗ ਜਾਵੇ ਪਰ ਇੰਟਰਨੈਟ ਸਰਵਰ ਜ਼ਿਆਦਾਤਰ ਡਾਊਨ ਰਹਿਣ ਕਰਕੇ ਜਿੱਥੇ ਲੋਕਾਂ ਨੂੰ ਇਹ ਸੁਵਿਧਾਵਾਂ ਲੈਣ ਵਿੱਚ ਸਾਰੀ-ਸਾਰੀ ਦਿਹਾੜੀ ਤੇ ਕਈ ਵਾਰ ਤਾਂ ਦੋ-ਦੋ ਤਿੰਨ-ਤਿੰਨ ਦਿਨ ਖੱਜਲ ਖੁਆਰ ਹੋਣਾ ਪੈਂਦਾ ਹੈ ਉਥੇ ਨਾਲ ਹੀ ਸੇਵਾਵਾਂ ਦੇ ਰਹੇ ਕਰਮਚਾਰੀਆਂ ਨੂੰ ਵੀ ਲੋਕਾਂ ਦੀ ਗਲਤ ਸ਼ਬਦਾਵਲੀ ਸੁਣ ਕੇ ਮਾਨਸਿਕ ਪੀੜਾ ਹੁੰਦੀ ਹੈ।
ਮੁਕੰਦਪੁਰ, 6 ਅਗਸਤ (ਅਮਰੀਕ ਸਿੰਘ ਢੀਂਡਸਾ) - ਸਰਕਾਰ ਵੱਲੋਂ ਆਮ ਲੋਕਾਂ ਨੂੰ ਦਫਤਰਾਂ ਵਿੱਚ ਧੱਕੇ ਖਾਣ ਤੋਂ ਨਿਜਾਤ ਦਿਵਾਉਣ ਲਈ ਸੇਵਾ ਕੇਂਦਰਾਂ ਦੀ ਵਿਵਸਥਾ ਕੀਤੀ ਗਈ ਹੈ ਜਿੱਥੇ ਲੋਕਾਂ ਦੇ ਬਹੁਤ ਸਾਰੇ ਕਾਰਜ ਘਰਾਂ ਤੋਂ ਨੇੜੇ ਹੀ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਦੂਰ ਦੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਪਰ ਸਰਕਾਰੀ ਤੌਰ ’ਤੇ ਚਲਦੇ ਸਾਂਝ ਕੇਂਦਰਾਂ ਦੇ ਪੋਰਟਲ ਜਾਂ ਇੰਟਰਨੈਟ ਸੇਵਾਵਾਂ ਇੰਨੀਆਂ ਸੁਸਤ ਚਾਲ ਚਲਦੀਆਂ ਹਨ ਕਿ ਸਟਾਫ ਸਾਰਾ ਦਿਨ ਅੱਕ ਜਾਂਦਾ ਹੈ ਤੇ ਲੋਕਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਇਹਨਾਂ ਦਿਨਾਂ ਵਿੱਚ ਜਿੱਥੇ ਜਾਤੀ ਸਰਟੀਫਿਕੇਟ ਬਣਾਉਣ ਦੀ ਭਰਮਾਰ ਹੈ ਉਥੇ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਗਿਣਤੀ ਵੀ ਬੇਸ਼ੁਮਾਰ ਹੁੰਦੀ ਹੈ। ਜੋ ਸੇਵਾ ਕੇਂਦਰਾਂ ’ਤੇ ਆ ਕੇ ਰਾਸ਼ਨ ਕਾਰਡ ਬਣਾਉਣ ਤੇ ਹੋਰ ਸੇਵਾਵਾਂ ਲੈਣ ਲਈ ਸਵੇਰੇ ਦਫਤਰ ਜਾਂ ਸਾਂਝ ਕੇਂਦਰ ਖੁੱਲ੍ਹਣ ਤੋਂ ਦੋ-ਦੋ ਤਿੰਨ-ਤਿੰਨ ਘੰਟੇ ਪਹਿਲਾਂ ਆਣ ਕੇ ਸੇਵਾ ਕੇਂਦਰਾਂ ਮੂਹਰੇ ਬੈਠ ਜਾਂਦੇ ਹਨ ਤਾਂ ਕਿ ਉਹਨਾਂ ਦਾ ਨੰਬਰ ਯਕੀਨੀ ਲੱਗ ਜਾਵੇ ਪਰ ਇੰਟਰਨੈਟ ਸਰਵਰ ਜ਼ਿਆਦਾਤਰ ਡਾਊਨ ਰਹਿਣ ਕਰਕੇ ਜਿੱਥੇ ਲੋਕਾਂ ਨੂੰ ਇਹ ਸੁਵਿਧਾਵਾਂ ਲੈਣ ਵਿੱਚ ਸਾਰੀ-ਸਾਰੀ ਦਿਹਾੜੀ ਤੇ ਕਈ ਵਾਰ ਤਾਂ ਦੋ-ਦੋ ਤਿੰਨ-ਤਿੰਨ ਦਿਨ ਖੱਜਲ ਖੁਆਰ ਹੋਣਾ ਪੈਂਦਾ ਹੈ ਉਥੇ ਨਾਲ ਹੀ ਸੇਵਾਵਾਂ ਦੇ ਰਹੇ ਕਰਮਚਾਰੀਆਂ ਨੂੰ ਵੀ ਲੋਕਾਂ ਦੀ ਗਲਤ ਸ਼ਬਦਾਵਲੀ ਸੁਣ ਕੇ ਮਾਨਸਿਕ ਪੀੜਾ ਹੁੰਦੀ ਹੈ। ਲੋਕਾਂ ਦੀ ਮੰਗ ਹੈ ਕਿ ਅਗਰ ਸਰਕਾਰ ਨੇ ਇਹ ਸਹੂਲਤਾਂ ਦੇਣੀਆਂ ਹਨ ਤਾਂ ਆਪਣੇ ਸਿਸਟਮ ਨੂੰ ਚੁਸਤ ਦਰੁਸਤ ਰੱਖੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਹੋਣ ਤੋਂ ਬਚ ਜਾਵੇ ਤੇ ਉਹਨਾਂ ਦਾ ਕੀਮਤੀ ਸਮਾਂ ਅਜਾਈ ਨਾ ਜਾਵੇ।