05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਾਪੂ ਬਖਸ਼ੀਸ਼ ਸਿੰਘ ਰੱਤੂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਮੁਕੰਦਪੁਰ, 3 ਅਗਸਤ (ਅਮਰੀਕ ਸਿੰਘ ਢੀਂਡਸਾ) - ਗੁਰਮੀਤ ਸਿੰਘ ਰੱਤੂ ‘ਅਜੀਤ’ ਅਤੇ ਮਨਜਿੰਦਰ ਸਿੰਘ ਰਾਜੂ ਦੇ ਪਿਤਾ ਜੀ ਬਾਪੂ ਬਖਸ਼ੀਸ਼ ਸਿੰਘ ਰੱਤੂ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਜਵਾਹਰ ਸਿੰਘ ਝੰਡਾ ਜੀ ਸਰਹਾਲ ਕਾਜ਼ੀਆਂ ਵਿਖੇ ਹੋਈ। ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਅੰਮ੍ਰਿਤਪਾਲ ਸਿੰਘ ਆਦਮਪੁਰ ਦੇ ਜਥੇ ਦੁਆਰਾ ਵੈਰਾਗਮਈ ਕੀਰਤਨ ਕੀਤਾ ਗਿਆ।

Ad Position 21
No active advertisement
ਸ਼ਰਧਾਂਜਲੀ ਸਮਾਗਮ ਦੌਰਾਨ ਕੀਰਤਨ ਕਰਦਾ ਰਾਗੀ ਜਥਾ। 04-08-2026
ਮੁਕੰਦਪੁਰ, 3 ਅਗਸਤ (ਅਮਰੀਕ ਸਿੰਘ ਢੀਂਡਸਾ) - ਗੁਰਮੀਤ ਸਿੰਘ ਰੱਤੂ ‘ਅਜੀਤ’ ਅਤੇ ਮਨਜਿੰਦਰ ਸਿੰਘ ਰਾਜੂ ਦੇ ਪਿਤਾ ਜੀ ਬਾਪੂ ਬਖਸ਼ੀਸ਼ ਸਿੰਘ ਰੱਤੂ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਜਵਾਹਰ ਸਿੰਘ ਝੰਡਾ ਜੀ ਸਰਹਾਲ ਕਾਜ਼ੀਆਂ ਵਿਖੇ ਹੋਈ। ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਅੰਮ੍ਰਿਤਪਾਲ ਸਿੰਘ ਆਦਮਪੁਰ ਦੇ ਜਥੇ ਦੁਆਰਾ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਦੇਣ ਵਾਲੇ ਬੁਲਾਰਿਆਂ ਵੱਲੋਂ ਵਿਛੜੀ ਰੂਹ ਬਖਸ਼ੀਸ਼ ਸਿੰਘ ਰੱਤੂ ਵੱਲੋਂ ਸਮੁੱਚੇ ਜੀਵਨ ਵਿੱਚ ਸਾਦਗੀ ਸਬਰ ਨਿਮਰਤਾ ਤੇ ਮਿਲਵਰਤਣ ਦੇ ਸੁਭਾਅ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਵਿੱਚ ਇੱਜ਼ਤਮਈ ਜੀਵਨ ਬਤੀਤ ਕਰਨ ਦੇ ਯੋਗ ਬਣਾਇਆ ਗਿਆ। ਬੁਲਾਰਿਆਂ ਵਿੱਚ ‘ਅਜੀਤ’ ਦੇ ਨਿਊਜ਼ ਰੀਡਰ ਜਸਪ੍ਰੀਤ ਸਿੰਘ ਸੈਣੀ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ, ਚੇਅਰਮੈਨ ਜਲ ਸਪਲਾਈ ਤੇ ਸੈਨੀਟੇਸ਼ਨ ਪੰਜਾਬ, ਰਮੇਸ਼ ਪਾਠਕ, ਅਮਰਜੀਤ ਸਿੰਘ ਢੇਸੀ ਤੇ ਅਮਰੀਕ ਸਿੰਘ ਢੀਂਡਸਾ ਦੇ ਨਾਮ ਵਰਨਣਯੋਗ ਹਨ। ਸਮਾਗਮ ਦੌਰਾਨ ਪ੍ਰਸਿੱਧ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ ਇਹਨਾਂ ਵਿੱਚ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ, ਸੋਹਣ ਲਾਲ ਢੰਡਾ ਚੇਅਰਮੈਨ ਐਸ.ਸੀ ਵਿੰਗ ਨਵਾਂਸ਼ਹਿਰ, ਬਲਵਿੰਦਰਪਾਲ ਸਿੰਘ ਪਵਾਰ (ਪੀ.ਸੀ.ਐਸ. ਰਿਟਾ.), ਇੰਦਰਪਾਲ ਸਿੰਘ ਸੰਧੂ, ਜਥੇਦਾਰ ਪਰਮ ਸਿੰਘ ਖਾਲਸਾ, ਜਸਬੀਰ ਸਿੰਘ ਨੂਰਪੁਰ, ਸਤਨਾਮ ਸਿੰਘ ਲਾਦੀਆਂ, ਸੁਰਿੰਦਰ ਸਿੰਘ ਕਰਮ, ਦਵਿੰਦਰ ਸਿੰਘ ਅਜੀਤ ਸਟੂਡੀਓ ਫਗਵਾੜਾ, ਇੰਜੀਨੀਅਰ ਜੋਗਾ ਸਿੰਘ, ਜਰਨੈਲ ਸਿੰਘ ਸੰਧੂ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਹਰਵਿੰਦਰ ਸਿੰਘ, ਤੀਰਥ ਸਿੰਘ, ਜਸਬੀਰ ਸਿੰਘ, ਨਰਿੰਦਰ ਸਿੰਘ, ਨਛੱਤਰ ਬਹਿਰਾਮ, ਕੁਲਦੀਪ ਝਿੰਗੜ, ਨਾਨੋਵਾਲੀਆ, ਪ੍ਰਿੰਸੀਪਲ ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਮਾਸਟਰ ਜੋਗਾ ਸਿੰਘ, ਸੁਖਦੇਵ ਸਿੰਘ ਕੈਂਥ, ਜਸਬੀਰ ਸਿੰਘ ਚਾਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲਾਂ ਦੇ ਟੀਚਰਾਂ ਨਾਲ ਕੀਤਾ ਵਾਅਦਾ ਮੁੱਖ ਮੰਤਰੀ ਪੂਰਾ ਕਰਨ - ਪ੍ਰਵੀਨ ਬੰਗਾ ਅਗਲੀ ਖ਼ਬਰ ਕਾਨੂੰਗੋ/ਪਟਵਾਰੀ 7 ਅਗਸਤ ਨੂੰ ਚੰਡੀਗੜ੍ਹ ਮਹਾਂ ਰੈਲੀ ’ਚ ਹੋਣਗੇ ਸ਼ਾਮਿਲ- ਜਾਡਲੀ
Ad Position 24
No active advertisement