29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਹਿਮਾਚਲ ਐਂਟਰੀ 'ਤੇ 1 ਅਪੈ੍ਰਲ ਤੋਂ ਹਿਮਾਚਲ ਸਰਕਾਰ ਵਲੋਂ ਕੀਤੇ ਜਾ ਰਹੇ ਭਾਰੀ ਵਾਧੇ ਨਾਲ ਪੰਜਾਬੀਆਂ 'ਚ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 01-03-2026
ਪੋਜੇਵਾਲ ਸਰਾਂ, 28 ਫਰਵਰੀ (ਨਵਾਂਗਰਾਈਾ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 1 ਅਪੈ੍ਰਲ 2026 ਤੋਂ ਹਿਮਾਚਲ ਪ੍ਰਦੇਸ਼ 'ਚ ਐਂਟਰੀ ਟੋਲ ਫੀਸ 'ਚ ਕੀਤੇ ਜਾ ਰਹੇ ਭਾਰੀ ਵਾਧੇ ਵਿਰੁੱਧ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 'ਦ ਐਚ.ਪੀ ਟੋਲ ਐਕਟ 1975' ਰਾਹੀਂ ਹਿਮਾਚਲ ਪ੍ਰਦੇਸ਼ 'ਚ ਐਂਟਰੀ ਕਰਨ 'ਤੇ ਵਾਹਨਾਂ 'ਤੇ ਟੋਲ ਟੈਕਸ ਲਗਾਇਆ ਹੋਇਆ ਹੈ | ਸਮੇਂ-ਸਮੇਂ 'ਤੇ ਹਿਮਾਚਲ ਸਰਕਾਰ ਵਲੋਂ ਇਸ ਟੋਲ ਟੈਕਸ ਦੇ ਰੇਟਾਂ 'ਚ ਵਾਧਾ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਤਾਂ ਹਿਮਾਚਲ ਸਰਕਾਰ ਨੇ ਹਿਮਾਚਲ ਐਂਟਰੀ ਲਈ ਲਗਾਏ ਟੋਲ ਟੈਕਸ 'ਚ ਇਕ ਦਮ 142 ਫੀਸਦੀ ਤੱਕ ਦਾ ਵਾਧਾ ਕਰਕੇ ਲੋਕਾਂ 'ਤੇ ਭਾਰੀ ਬੋਝ ਪਾ ਦਿੱਤਾ ਹੈ | ਜਿਸ ਨਾਲ ਖਾਸਕਰ ਪੰਜਾਬੀਆਂ 'ਚ ਹਾਹਾਕਾਰ ਮਚੀ ਹੋਈ ਹੈ | ਕਿਉਂਕਿ ਜ਼ਿਆਦਾਤਰ ਪੰਜਾਬੀ ਹੀ ਆਪਣੇ ਵਾਹਨਾਂ ਨਾਲ ਹਿਮਾਚਲ ਜਾਂਦੇ ਹਨ | ਹਿਮਾਚਲ ਦੇ ਪੰਜਾਬ ਬਾਰਡਰ 'ਤੇ ਚੰਡੀਗੜ੍ਹ ਤੋਂ ਲੈ ਕੇ ਪਠਾਨਕੋਟ ਤੱਕ 3 ਦਰਜਨ ਦੇ ਕਰੀਬ ਹਿਮਾਚਲ ਸਰਕਾਰ ਵਲੋਂ ਟੋਲ ਐਂਟਰੀ ਬੈਰੀਅਰ ਲਗਾਏ ਹੋਏ ਹਨ | ਹਿਮਾਚਲ ਤੇ ਪੰਜਾਬ ਦੀ ਹੱਦ 'ਤੇ ਦੋਨੋ ਪਾਸੇ 15 ਤੋਂ 20 ਕਿੱਲੋਮੀਟਰ ਤੱਕ ਲੋਕਾਂ ਦੀਆਂ ਆਪਸੀ ਰਿਸ਼ਤੇਦਾਰੀਆਂ ਹਨ ਤੇ ਰੋਜ਼ਾਨਾ ਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਹੈ | ਇਸ ਵਾਧੇ ਨਾਲ ਇਨ੍ਹਾਂ ਇਲਾਕਿਆਂ ਦੇ ਪੰਜਾਬੀ ਲੋਕ ਅਤੇ ਵਪਾਰੀ ਵਰਗ ਕਾਫੀ ਪ੍ਰਭਾਵਿਤ ਹੋਵੇਗਾ |
ਹਿਮਾਚਲ ਸਰਕਾਰ ਦੇ ਇਸ ਵਾਧੇ ਨਾਲ ਧਾਰਮਿਕ ਸਥਾਨਾਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਬਗਲਾ ਮੁਖੀ, ਪੀਰ ਨਗਾਹਾ, ਮੰਦਰ ਬਾਬਾ ਬਾਲਕ ਨਾਥ, ਮੰਦਰ ਸ਼ਾਹਤਲਾਈ, ਸ੍ਰੀ ਮਨੀਕਰਨ ਸਾਹਿਬ, ਗੁਰਦੁਆਰਾ ਸਾਹਿਬ ਰਵਾਲਸਰ ਸਾਹਿਬ, ਮੰਡੀ, ਡੇਰਾ ਬਾਬਾ ਵਡਭਾਗ ਸਿੰਘ, ਹਰੀਪੁਰ, ਜੋਹੜ ਜੀ ਆਦਿ ਸਮੇਤ ਅਨੇਕਾਂ ਤੀਰਥ ਸਥਾਨ ਜਿੱਥੇ ਰੋਜ਼ਾਨਾ ਪੰਜਾਬ ਅਤੇ ਹੋਰ ਸੂਬਿਆਂ ਤੋਂ ਲੋਕੀਂ ਨਤਮਸਤਕ ਹੋਣ ਜਾਂਦੇ ਹਨ ਇਸ ਤੋਂ ਇਲਾਵਾ ਵਾਦੀਆਂ ਦੇ ਨਜ਼ਾਰੇ ਲੈਣ ਲਈ ਸੈਲਾਨੀ, ਵਪਾਰੀ ਵਰਗ ਅਤੇ ਆਮ ਲੋਕਾਂ ਨੂੰ ਆਪਣੀ ਜੇਬਾਂ 'ਚੋਂ ਭਾਰੀ ਐਂਟਰੀ ਟੋਲ ਟੈਕਸ ਦੇਣਾ ਪਵੇਗਾ | ਇਸ ਵਾਧੇ ਸੰਬੰਧੀ ਹਰ ਪੰਜਾਬੀ ਦੀ ਜੁਬਾਨ 'ਤੇ ਇਹੀ ਗੱਲ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਜਾਂ ਤਾਂ ਹਿਮਾਚਲ ਸਰਕਾਰ 'ਤੇ ਦਬਾਅ ਬਣਾਵੇ ਜਾਂ ਫਿਰ ਪੰਜਾਬ ਸਰਕਾਰ ਨੂੰ ਅਜਿਹਾ ਕਦਮ ਪੁੱਟਣਾ ਪਵੇਗਾ ਜਿਸ ਨਾਲ ਹਿਮਾਚਲ ਸਰਕਾਰ ਮਜਬੂਰ ਹੋ ਕੇ ਇਹ ਐਂਟਰੀ ਟੋਲ ਟੈਕਸ ਬੰਦ ਕਰੇ | ਲੋਕਾਂ ਦਾ ਮੰਨਣਾ ਹੈ ਕਿ ਜੇਕਰ ਹਿਮਾਚਲ ਸਰਕਾਰ ਨਹੀਂ ਮੰਨਦੀ ਤਾਂ ਪੰਜਾਬ ਸਰਕਾਰ ਵੀ ਹਿਮਾਚਲ ਦੇ ਟੋਲ ਬੈਰੀਅਰ ਦੇ ਬਰਾਬਰ ਪੰਜਾਬ ਵਿੱਚ ਐਂਟਰੀ ਕਰਨ ਲਈ ਇੱਕ ਐਕਟ ਲਿਆ ਕੇ ਪੰਜਾਬ ਐਂਟਰੀ ਟੋਲ ਟੈਕਸ ਲਗਾਵੇ ਤਾਂ ਕਿ ਹਿਮਾਚਲ ਸਰਕਾਰ 'ਤੇ ਹਿਮਾਚਲ ਦੇ ਲੋਕ ਦਬਾਅ ਬਣਾ ਕੇ ਇਹ ਵਾਧੂ ਐਂਟਰੀ ਟੋਲ ਟੈਕਸ ਨੂੰ ਬੰਦ ਕਰਵਾਉਣ ਲਈ ਮਜਬੂਰ ਕਰ ਸਕਣਗੇ | ਇਸ ਸਬੰਧੀ ਹਿਮਾਚਲ 'ਚ ਵੀ ਵਿਰੋਧੀ ਧਿਰ ਦੇ ਆਗੂ ਵਿਰੋਧ ਕਰ ਰਹੇ ਹਨ ਪਰ ਪੰਜਾਬ ਵਿੱਚ ਕੋਈ ਰਾਜਨੀਤਕ ਪਾਰਟੀ ਇਸ ਬਾਰੇ ਕੁਝ ਨਹੀਂ ਬੋਲ ਰਹੀ ਹੈ | ਲੋਕਾਂ ਦੀ ਮੰਗ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਜਲਦੀ ਕੋਈ ਫੈਸਲਾ ਲਵੇ ਤਾਂ ਜੋ ਪੰਜਾਬੀ ਇਸ ਵਾਧੂ ਭਾਰ ਤੋਂ ਮੁਕਤ ਹੋ ਸਕਣ |
Ad Position 22
No active advertisement
ਪਿਛਲੀ ਖ਼ਬਰ ਛੋਟੇ ਓਵਰਲੋਡ ਵਾਹਨ ਸੜਕ ਸੁਰੱਖਿਆ ਨੂੰ ਖ਼ਤਰੇ 'ਚ ਪਾ ਕੇ ਲੋਕਾਂ ਦੀ ਜਾਨ ਨਾਲ ਕਰ ਰਹੇ ਖਿਲਵਾੜ ਅਗਲੀ ਖ਼ਬਰ ਕਾਂਗਰਸੀ ਆਗੂ ਤੇ ਵਰਕਰ ਬਰਨਾਲਾ ਰੈਲੀ ਲਈ ਰਵਾਨਾ
Ad Position 24