29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਿੱਖਿਆ ਤੋਂ ਬਿਨਾਂ ਇਨਸਾਨ ਦੇ ਜੀਵਨ 'ਚ ਹਰ ਪਾਸੇ ਹਨੇਰਾ ਹੀ ਹਨੇਰਾ ਹੈ-ਨੰਦਨੀ ਕਪਿਲਾ

Ad Position 21
No active advertisement
ਅਜੀਤ ਡੈਸਕ 01-03-2026
ਸੜੋਆ, 28 ਫਰਵਰੀ (ਬਲਵਿੰਦਰ ਨਾਨੋਵਾਲੀਆ)-ਵਿੱਦਿਆ ਤੋਂ ਬਿਨਾ ਇਨਸਾਨ ਦੇ ਜੀਵਨ ਅੰਦਰ ਹਰ ਪਾਸੇ ਹਨੇਰਾ ਹੀ ਹਨੇਰਾ ਹੈ | ਇਹ ਵਿਚਾਰ ਮੈਡਮ ਨੰਦਨੀ ਕਪਿਲਾ ਸੀਨੀਅਰ ਅਧਿਆਪਕਾ ਸ਼ੌਰੀਆ ਇੰਟਰਨੈਸ਼ਨਲ ਸਕੂਲ ਰੁੜਕੀ ਕਲਾ ਨੇ ਸਕੂਲ ਮੈਨੇਜਮੈਂਟ ਵਲੋਂ ਆਰੰਭੀ ਦਾਖਲਾ ਮੁਹਿੰਮ ਤਹਿਤ ਪਿੰਡ ਬਗੂਵਾਲ ਵਿਖੇ ਮਾਪਿਆਂ ਨੂੰ ਸਕੂਲ ਵਿਖੇ ਚੱਲ ਰਹੇ ਸਪੈਸ਼ਲ ਦਾਖਲਾ ਅਭਿਆਨ ਬਾਰੇ ਜਾਣੂੰ ਕਰਵਾਉਂਦਿਆ ਪ੍ਰਗਟ ਕੀਤੇ | ਉਨ੍ਹਾਂ ਦੱਸਿਆ ਕਿ ਇਹ ਨਾਮੀ ਅਦਾਰਾ ਪਿਛਲੇ ਕਈ ਸਾਲਾਂ ਤੋਂ ਇਲਾਕੇ ਅੰਦਰ ਸਿੱਖਿਆ ਦੇ ਖੇਤਰ 'ਚ ਵਿਲੱਖਣ ਸੇਵਾਵਾਂ ਨਿਭਾਅ ਰਿਹਾ ਹੈ, ਜੋ ਕਿ ਸੀ.ਬੀ.ਐਸ.ਸੀ.ਨਵੀ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ | ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਲਈ ਏਅਰ ਕੰਨਡੀਸ਼ਨ ਕਮਰੇ, ਘਰ ਤੋਂ ਸਕੂਲ ਤੱਕ ਆਵਾਜਾਈ ਦੀ ਸਹੂਲਤ, ਐਨ.ਸੀ. ਸੀ.ਯੂਨਿਟ ਦੀ ਸੁਵਿਧਾ, ਤਜ਼ਰਬੇਕਾਰ ਅਤੇ ਉੱਚ ਯੋਗਤਾ ਵਾਲੇ ਅਧਿਆਪਕ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਅਦਾਰੇ ਵਿੱਚ ਪਲੇ-ਵੇ ਜਮਾਤ ਤੋਂ ਨੌਵੀ ਅਤੇ ਗਿਆਰਵੀਂ ਆਦਿ ਜਮਾਤਾਂ ਵਿੱਚ ਬੱਚੇ ਨੂੰ ਦਾਖਲ ਕਰਵਾਉਣ ਵਾਲੇ ਮਾਪਿਆਂ ਨੂੰ ਦਾਖਲਾ ਫੀਸ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ, ਜਿਸ ਦਾ ਮਾਪਿਆਂ ਨੂੰ ਵੱਧ ਤੋਂ ਵੰਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਸ਼੍ਰੀਮਤੀ ਮਨਿੰਦਰ ਕੌਰ, ਨੰਦਨੀ ਕਪਿਲਾ, ਨਿਰਮਲ ਸਿੰਘ, ਰਾਧਿਕਾ ਧੀਮਾਨ, ਮਧੂ, ਪਰਮਿੰਦਰ ਕੌਰ ਅਤੇ ਅਮਨ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੱਕ ਕਲਾਲ ਵਿਖੇ ਸੰਤ ਬਾਬਾ ਚਰਨ ਦਾਸ ਦੀ ਸਾਲਾਨਾ ਬਰਸੀ 17 ਨੂੰ ਅਗਲੀ ਖ਼ਬਰ ਸੜਕਾਂ ਉੱਤੇ ਦੌੜਦੇ ਓਵਰਲੋਡ ਵਾਹਨ ਬਣਦੇ ਨੇੇ ਲੋਕਾਂ ਲਈ ਭਾਰੀ ਸਮੱਸਿਆ ਦਾ ਕਾਰਨ
Ad Position 24