13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭੇਡਾਂ ਦੇ ਵੱਗ ਲੈ ਕੇ ਘੁੰਮਦੇ ਚਰਵਾਹੇ ਬਣ ਰਹੇ ਹਾਦਸਿਆਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 20-02-2026
ਮਜਾਰੀ/ਸਾਹਿਬਾ, 19 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ, ਕਸਬਿਆਂ ਤੇ ਪਿੰਡਾਂ ਦੀਆਂ ਸੜਕਾਂ 'ਤੇ ਭੇਡਾਂ ਦੇ ਵੱਗ ਲੈ ਕੇ ਘੁੰਮਦੇ ਚਰਵਾਹੇ ਜਿੱਥੇ ਟ੍ਰੈਫਿਕ, ਆਮ ਲੋਕਾਂ, ਰਾਹਗੀਰਾਂ ਲਈ ਮੁਸੀਬਤਾਂ ਪੈਦਾ ਕਰਦੇ ਹਨ | ਉੱਥੇ ਗੰਦਗੀ ਫੈਲਾਉਣ ਦੇ ਨਾਲ ਸੜਕ ਹਾਦਸਿਆਂ ਦਾ ਵੀ ਕਾਰਨ ਬਣ ਰਹੇ ਹਨ | ਇਹ ਚਰਵਾਹੇ ਅੰਬਾਲਾ ਵੱਲ ਤੋਂ ਆਉਂਦੇ ਹਨ | ਸਾਰਾ ਸਿਆਲ ਇੱਧਰ ਹੀ ਘੁੰਮਦੇ ਰਹਿੰਦੇ ਹਨ | ਕਸਬਾ ਮਜਾਰੀ ਦੇ ਆਸ-ਪਾਸ ਦੇ ਪਿੰਡਾਂ ਅੰਦਰ ਸੈਂਕੜਿਆਂ ਦੀ ਗਿਣਤੀ 'ਚ ਭੇਡਾਂ ਲਈ ਕਈ ਝੁੰਡ ਘੁੰਮਦੇ ਹਨ | ਬੀਤੇ ਦਿਨ ਕਸਬਾ ਮਜਾਰੀ 'ਚੋਂ ਗੁਜ਼ਰੇ ਇਕ ਝੂੰਡ ਨੇ ਕਾਫੀ ਸਮਾਂ ਟ੍ਰੈਫਿਕ ਜਾਮ ਕਰਕੇ ਰੱਖ ਦਿੱਤੀ | ਜਿਸ ਕਾਰਨ ਰਾਜ ਮਾਰਗ 'ਤੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ | ਇਹ ਝੁੰਡ ਜਿਸ ਵੀ ਸੜਕ ਤੋਂ ਗੁਜਰਦੇ ਹਨ | ਉੱਥੇ ਮੱਲ ਮੂਤਰ ਨਾਲ ਸੜਕਾਂ ਖਰਾਬ ਕਰ ਰਹੇ ਹਨ | ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ | ਸੜਕਾਂ 'ਤੇ ਚੱਲਦੇ ਸਮੇਂ ਇਹ ਭੇਡਾਂ ਕਈ ਵਾਰ ਸੜਕ ਦੇ ਦੂਸਰੇ ਪਾਸੇ ਵੱਲ ਨੂੰ ਭੱਜਦਿਆਂ ਰਾਹਗੀਰਾਂ ਦੇ ਵਹੀਕਲਾਂ ਵਿਚ ਵੱਜਦੀਆਂ ਹਨ | ਇਸ ਖੇਤਰ ਵਿਚ ਕੋਈ ਵੀ ਚਰਾਂਦ ਨਾ ਹੋਣ ਕਾਰਨ ਚਰਵਾਹੇ ਸੜਕਾਂ ਦੇ ਕਿਨਾਰੇ ਹੀ ਇਨਾਂ ਨੂੰ ਚਾਰਦੇ ਹਨ | ਇਹ ਭੇਡਾਂ ਦੇ ਵੱਗ ਪੇਂਡੂ ਸੜਕਾਂ 'ਤੇ ਘੁੰਮਦੇ ਸਮੇਂ ਕਿਸਾਨਾਂ ਦੀਆਂ ਫਸਲਾਂ ਖਰਾਬ ਕਰਦੇ ਹਨ | ਜਿਸ ਵੱਲ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਲਈ ਕੀਤੇ ਵਾਅਦਿਆਂ ਦੀ ਨਿਕਲੀ ਫੂਕ ਅਗਲੀ ਖ਼ਬਰ ਮਾਸ ਮੀਡੀਆ ਵਿੰਗ ਵਲੋਂ ਬਰਨਾਲਾ ਕਲਾਂ ਦੇ ਫੁੱਟਬਾਲ ਟੂਰਨਾਮੈਂਟ 'ਚ ਸਿਹਤ ਪ੍ਰੋਗਰਾਮਾਂ ਸੰਬੰਧੀ ਜਾਗਰੂਕ ਕੀਤਾ
Ad Position 24