13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਲਾਸਟਿਕ ਦੀ ਡੋਰ ਨਾਲ ਪਤੰਗ ਉਡਾਉਣ ਦਾ ਸਿਲਸਿਲਾ ਵਧਦਾ ਜਾ ਰਿਹਾ

Ad Position 21
No active advertisement
ਅਜੀਤ ਡੈਸਕ 30-01-2026
ਮਜਾਰੀ/ਸਾਹਿਬਾ, 29 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਅੰਦਰ ਨਿੱਤ ਪਤੰਗ ਚੜ੍ਹਾਉਣ ਲਈ ਵਰਤੀ ਜਾਂਦੀ ਪਲਾਸਟਿਕ ਦੀ ਡੋਰ ਨਾਲ ਹਰ ਰੋਜ਼ ਹਾਦਸੇ ਵਾਪਰਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ | ਜਿਸ ਨਾਲ ਆਮ ਲੋਕਾਂ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ 'ਚ ਇਸ ਡੋਰ ਦਾ ਖੌਫ ਪਾਇਆ ਜਾ ਰਿਹਾ ਕਿ ਪਤਾ ਨਹੀਂ ਕਦੋਂ ਕਿਸੇ ਨਾਲ ਕੋਈ ਹਾਦਸਾ ਵਾਪਰ ਜਾਵੇ | ਹਰੇਕ ਪਿੰਡ 'ਚ ਪਲਾਸਟਿਕ ਦੀ ਡੋਰ ਨਾਲ ਪਤੰਗ ਉੱਡਦੇ ਵੇਖੇ ਜਾ ਸਕਦੇ ਹਨ | ਬੀਤੇ ਦਿਨ ਕਸਬਾ ਮਜਾਰੀ ਵਿਖੇ ਪੈਟਰੋਲ ਪੰਪ ਲਾਗੇ ਇਕ ਪਲਾਸਟਿਕ ਦੀ ਡੋਰ ਜੋ ਸੜਕ 'ਤੇ ਜਾਂਦੀ ਇਕ ਕਾਰ ਵਿਚ ਫਸ ਗਈ ਜੋ ਦੂਰ ਤੱਕ ਖਿੱਚੀ ਚਲੀ ਗਈ ਪਰ ਟੁੱਟੀ ਨਹੀ | ਜਿਸ ਨੂੰ ਕਾਰ ਵਾਲੇ ਨੇ ਗੱਡੀ ਰੋਕ ਕੇ ਕੱਢਿਆ ਤੇ ਨੇੜੇ ਦੇ ਦੁਕਾਂਨਦਾਰਾਂ ਵਲੋਂ ਇਸ ਨੂੰ ਇਕੱਠੀ ਕਰਕੇ ਅੱਗ ਵਿੱਚ ਸਾੜ ਦਿੱਤਾ | ਉਨ੍ਹਾਂ ਦੱਸਿਆ ਕਿ ਜੇਕਰ ਇਹ ਡੋਰ ਗੱਡੀ ਵਿਚ ਨਾ ਫਸਦੀ ਤਾਂ ਦੋ ਪਹੀਆਂ ਚਾਲਕ ਇਸ ਦੀ ਲਪੇਟ ਵਿਚ ਆ ਕੇ ਹਾਦਸਾਗ੍ਰਸਤ ਹੋ ਸਕਦਾ ਸੀ | ਇਸ ਤੋਂ ਪਹਿਲਾਂ ਵੀ ਇਥੇ ਪਲਾਸਟਿਕ ਦੀ ਡੋਰ ਨਾਲ ਹਾਦਸੇ ਹੋ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦਾ ਬਰਸੀ ਸਮਾਗਮ ਅੱਜ ਤੋਂ ਅਗਲੀ ਖ਼ਬਰ ਪਿੰਡ ਅਟਾਲ ਮਜਾਰਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਭਲਕੇ
Ad Position 24