13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ਼ਿਵ ਚੰਦ ਪਬਲਿਕ ਹਾਈ ਸਕੂਲ 'ਚ 12ਵੀਂ ਜਮਾਤ ਦਾ ਵਿਦਾਇਗੀ ਸਮਾਗਮ

Ad Position 21
No active advertisement
ਅਜੀਤ ਡੈਸਕ 30-01-2026
ਸਾਹਲੋਂ, 29 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ, ਸਕੋਹਪੁਰ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ | ਜਿਸ 'ਚ ਵਿਦਿਆਰਥੀਆਂ ਵਲੋਂ ਮਨੋਰੰਜਕ ਖੇਡਾਂ ਖੇਡੀਆਂ
ਗਈਆਂ, ਸੋਹਣੇ ਗੀਤਾਂ 'ਤੇ ਭੰਗੜਾ ਅਤੇ ਗਿੱਧਾ ਪਾਇਆ ਗਿਆ ਅਤੇ ਅਧਿਆਪਕਾਂ ਬਾਰੇ ਦਿਲਚਸਪ ਤੇ ਹਾਸਿਆਂ ਭਰੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਅਸ਼ੋਕ ਮਹਿਰਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਕਮਲ ਮਹਿਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਸਮਾਗਮ 'ਚ ਸਰਗਰਮ ਭਾਗ ਲਿਆ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰਮਜੋਸ਼ੀ ਨਾਲ ਵਿਦਾਇਗੀ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਪਿ੍ੰਸੀਪਲ ਸੰਦੀਪ ਚਾਵਲਾ ਨੇ ਆਪਣੇ ਭਾਵੁਕ ਸੰਬੋਧਨ ਵਿੱਚ ਵਿਦਿਆਰਥੀਆਂ ਦੀ ਸਕੂਲ ਵਿੱਚ ਬਿਤਾਈ ਯਾਤਰਾ, ਉਨ੍ਹਾਂ ਦੀ ਮਿਹਨਤ ਅਤੇ ਉਪਲਬਧੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ ਸਦਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਫਾਇਨੈਂਸ ਅਫਸਰ ਪਿ੍ਤਿਕਾ ਤਨੇਜਾ, ਫਾਇਨੈਂਸ ਟੀਮ ਲੀਡਰ ਹਰਮਨ ਪਿ੍ੰਸ, ਸਕੂਲ ਕੋਆਰਡੀਨੇਟਰ ਅਨਿਲ ਸ਼ਰਮਾ, ਰਾਜਿੰਦਰ ਕੌਰ, ਮਮਤਾ ਬਾਲੀ, ਸੀਨੀਅਰ ਸਟਾਫ ਮੈਂਬਰ ਅਵਤਾਰ ਕੌਰ, ਸ਼੍ਰੀ ਰਾਮ ਲਾਲ, ਵਿਸ਼ਾ ਅਧਿਆਪਕ ਦੀਪਕ ਕੁਮਾਰ, ਸ਼ੁਭਮ ਵਰਮਾ, ਨੇਹਾ ਚੌਧਰੀ, ਅਰਵਿੰਦਰ ਕੌਰ, ਹਰਸ਼ ਮਹਿਰਾ, ਨੀਨਾ ਚਾਵਲਾ, ਰਮਨਦੀਪ, ਸਵਾਤੀ ਸ਼ਰਮਾ, ਤਰੁਣ ਪ੍ਰੀਆ, ਨਰ ਸਿੰਘ, ਅਨਿਲ ਡੋਗਰਾ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ -ਸੀਂਹਮਾਰ ਅਗਲੀ ਖ਼ਬਰ ਉਸਤਾਦਾਂ ਤੋਂ ਮਿਲੀ ਸਿੱਖਿਆ ਜ਼ਿੰਦਗੀ ਦਾ ਗਹਿਣਾ-ਕੀਰਤਨੀਏ ਗੁਰਪ੍ਰੀਤ ਸਿੰਘ
Ad Position 24