13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਵੱਡੀ ਤੋਂ ਵੱਡੀ ਬਿਮਾਰੀ ਹੁਣ ਨਹੀਂ ਪਵੇਗੀ ਕਿਸੇ 'ਤੇ ਭਾਰੀ -ਬਲਵੀਰ ਕਰਨਾਣਾ

Ad Position 21
No active advertisement
ਅਜੀਤ ਡੈਸਕ 30-01-2026
ਬੰਗਾ, 29 ਜਨਵਰੀ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ)-ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਕਰਨਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤਮੰਦ ਪੰਜਾਬ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ, ਹੁਣ 10 ਲੱਖ ਤੱਕ ਇਲਾਜ ਮੁਫਤ ਕਰਨ ਦਾ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਨਾਂਅ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ | ਇਸ ਕਾਰਡ ਦੇ ਤਹਿਤ ਪੰਜਾਬ ਦਾ ਕੋਈ ਵੀ ਵਾਸੀ ਕਿਸੇ ਵੀ ਬਿਮਾਰੀ ਤੋਂ ਪੀੜਤ ਹੋਵੇ ਉਹ ਆਪਣਾ ਆਧਾਰ ਕਾਰਡ ਅਤੇ ਸਿਹਤ ਬੀਮਾ ਯੋਜਨਾ ਕਾਰਡ ਨਾਲ ਲੈ ਕੇ ਹਸਪਤਾਲ ਜਾਵੇ ਤੇ ਉਸ ਦਾ ਪੂਰਾ ਇਲਾਜ ਹਸਪਤਾਲ ਵਾਲੇ ਮੁਫ਼ਤ ਕਰਨਗੇ | ਬਲਵੀਰ ਕਰਨਾਣਾ ਨੇ ਕਿਹਾ ਕਿ ਹੁਣ ਬਿਨਾਂ ਕੋਈ ਪੈਸਾ ਦਿੱਤਿਆਂ ਮਰੀਜ਼ ਆਪਣਾ ਇਲਾਜ ਕਰਵਾ ਕੇ ਘਰ ਵਾਪਸ ਜਾ ਸਕਦਾ ਹੈ, ਇਲਾਜ ਦਾ ਖਰਚਾ ਪੰਜਾਬ ਸਰਕਾਰ ਮੁਹੱਈਆ ਕਰਵਾਏਗੀ | ਇਸ ਮੌਕੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਸਤਨਾਮ ਸਿੰਘ ਝਿੱਕਾ, ਮਲਕੀਤ ਸਿੰਘ ਚਾਹਲ ਖੁਰਦ, ਨਵਜੀਵਨ ਸਿੰਘ ਲਧਾਣਾ ਉੱਚਾ, ਲਖਵੀਰ ਸਿੰਘ ਲਧਾਣਾ ਉੱਚਾ, ਸੰਦੀਪ ਸਹੋਤਾ ਲਧਾਣਾ ਝਿੱਕਾ ਅਤੇ ਯੂਥ ਆਗੂ ਜਗਤਾਰ ਲਧਾਣਾ ਉੱਚਾ ਅਤੇ ਹੋਰ ਸਾਥੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ 12 ਫਰਵਰੀ ਨੂੰ ਛੁੱਟੀ 'ਤੇ ਰਹਿ ਕੇ ਦੇਸ਼ ਵਿਆਪੀ ਹੜਤਾਲ 'ਚ ਹੋਣਗੇ ਸ਼ਾਮਿਲ ਅਗਲੀ ਖ਼ਬਰ ਰਿਆਤ ਕਾਲਜ ਆਫ਼ ਲਾਅ ਵਿਖੇ ਵਿਦਾਇਗੀ ਸਮਾਗਮ
Ad Position 24