11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਲਗਾਇਆ ਸ਼ੂਗਰ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 23-01-2026
ਬੰਗਾ, 22 ਜਨਵਰੀ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਮੈਂਬਰਾਂ ਦੀ ਹਾਜ਼ਰੀ 'ਚ ਛੇਵਾਂ ਬਲੱਡ ਸ਼ੂਗਰ ਜਾਂਚ ਕੈਂਪ ਪਾਲ ਲੈਬੋਰਟਰੀ ਬੰਗਾ ਵਿਖੇ ਲਗਾਇਆ ਗਿਆ | ਡਾਇਬਟੀਜ਼ ਚੇਅਰਮੈਨ ਅਮਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 53 ਮਰੀਜ਼ਾਂ ਦੀ ਸ਼ੁਗਰ ਟੈਸਟ ਕੀਤੀ ਗਈ, ਜਿਸ ਵਿੱਚ 9 ਮਰੀਜ਼ਾਂ ਦੀ ਸ਼ੁਗਰ ਦੀ ਬੀਮਾਰੀ ਸਾਹਮਣੇ ਆਈ ਅਤੇ ਉਨ੍ਹਾਂ ਨੂੰ ਸਪੈਸ਼ਲਿਸਟ ਡਾਕਟਰ ਕੋਲ ਇਲਾਜ਼ ਕਰਵਾਉਣ ਅਤੇ ਪ੍ਰਹੇਜ਼ ਕਰਨ ਅਤੇ ਕਸਰਤ ਕਰਨ ਲਈ ਕਿਹਾ ਗਿਆ | ਪ੍ਰਧਾਨ ਮੀਨੂੰ ਭੁੱਟਾ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਲਗਾਇਆ ਸ਼ੂਗਰ ਕੈਂਪ ਇੱਕ ਸ਼ਲਾਘਾਯੋਗ ਕਾਰਜ ਹੈ | ਦੇਸ਼ ਅੰਦਰ ਹਰ ਸਾਲ ਸ਼ੂਗਰ ਦੇ ਮਰੀਜ਼ਾ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ |
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਚੌਧਰੀ ਸੂੰਢ ਨੇ ਤਲਵੰਡੀ ਜੱਟਾਂ 'ਚ ਮਨਰੇਗਾ ਬਚਾਓ ਸੰਗਰਾਮ ਤਹਿਤ ਕੀਤੀ ਮੀਟਿੰਗ
Ad Position 24