ਪੀ. ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਲੀ ਕੱਢੀ
ਜਗਰਾਉਂ, 26 ਨਵੰਬਰ (ਵਿਨੋਦ ਕੁਮਾਰ)- ਪੀ. ਐੱਮ.
ਜਗਰਾਉਂ, 26 ਨਵੰਬਰ (ਵਿਨੋਦ ਕੁਮਾਰ)- ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੀਆਂ ਵਿਦਿਆਰਥਣਾਂ ਵਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਨਵੇਂ ਵੋਟਰਾਂ ਨੂੰ ਨਵੀਂਆਂ ਵੋਟਾਂ ਬਣਾਉਣ ਸਬੰਧੀ, ਵੋਟ ਦੀ ਤਾਕਤ ਅਤੇ ਉਨ੍ਹਾਂ ਦੀ ਆਵਾਜ਼ ਅਤੇ ਹੋਰ ਜ਼ਰੂਰੀ ਗੱਲਾਂ ਜਿਵੇਂ ਆਨਲਾਈਨ ਵੋਟਾਂ ਕਿਵੇਂ ਬਣਾਉਣਾ ਜਾਂ ਬੀ.ਐੱਲ.ਓ ਵਿਸ਼ੇਸ਼ ਕੈਂਪ ਵਿੱਚ ਜਾ ਕੇ ਮੈਨੂਅਲ ਤੌਰ ’ਤੇ ਕਿਵੇਂ ਆਪਣੇ ਫਾਰਮ ਭਰਨੇ ਆਦਿ ਬਾਰੇ ਜਾਗਰੂਕ ਕੀਤਾ ਗਿਆ। ਪੋਸਟਰ, ਨਾਅਰੇ ਬੈਨਰਾਂ ਰਾਹੀਂ ਰੈਲੀ ਕੱਢੀ ਗਈ ਇਸ ਰੈਲੀ ਦੌਰਾਨ ਜਗਰਾਉਂ ਇਲਾਕੇ ਦੇ ਵਾਸੀਆਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਇੱਕ ਵਿਸ਼ੇਸ਼ ਕੈਂਪ ਪੀ.ਐੱਮ. ਸ੍ਰੀ ਜਗਰਾਉਂ ਵਿਖੇ ਬੀ.ਐੱਲ.ਓ. ਸਾਹਿਬਾਨ ਦੁਆਰਾ ਲਗਾਇਆ ਗਿਆ। ਇਸ ਮੌਕੇ ਰੁਪਿੰਦਰ ਕੌਰ ਹਾਂਸ, ਨਰਿੰਦਰ ਕੁਮਾਰ, ਗਗਨਦੀਪ ਕੌਰ, ਨਵਤੇਜ ਸਿੰਘ, ਰਾਜਵਿੰਦਰ ਕੌਰ ਆਦਿ ਹਾਜ਼ਿਰ ਸਨ।