ਪਿੰਡ ਦੇਹੜਕਾ ਵਿਖੇ ਖ਼ਾਤਾ ਬੰਦ ਕਰਨ ਕਾਰਨ ਖ਼ਪਤਕਾਰ ਪ੍ਰੇਸ਼ਾਨ
ਹਠੂਰ, 26 ਨਵੰਬਰ (ਜਸਵਿੰਦਰ ਸਿੰਘ ਛਿੰਦਾ )- ਪਿੰਡ ਦੇਹੜਕਾ ਵਿਖੇ ਆਈ. ਸੀ.
ਹਠੂਰ, 26 ਨਵੰਬਰ (ਜਸਵਿੰਦਰ ਸਿੰਘ ਛਿੰਦਾ )- ਪਿੰਡ ਦੇਹੜਕਾ ਵਿਖੇ ਆਈ.ਸੀ.ਆਈ.ਸੀ.ਆਈ. ਬੈਂਕ ਦੀ ਬ੍ਰਾਂਚ ਵਿਖੇ ਬਿਨ੍ਹਾਂ ਮਤਲਬ ਕਈ ਖ਼ਾਤਾਧਾਰਕਾਂ ਦੇ ਖਾਤੇ ਬੰਦ ਕਰ ਦੇਣ ਕਾਰਨ ਖ਼ਾਤਾਧਾਰਕ ਪਿਛਲੇ ਦੋ ਮਹੀਨਿਆਂ ਤੋਂ ਪ੍ਰੇਸ਼ਾਨ ਹਨ, ਜਦਕਿ ਬੈਂਕ ਅਧਿਕਾਰੀਆਂ ਵਲੋਂ ਇਸ ਸਬੰਧੀ ਅਣਜਾਨਤਾ ਪ੍ਰਗਟਾਈ ਜਾ ਰਹੀ ਹੈ। ਇਸ ਸਬੰਧੀ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਖ਼ਾਤਾਧਾਰਕ ਦੇ ਪਤੀ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਇਸ ਬੈਂਕ ਵਿਚ ਖਾਤਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦੁ ਕੁ ਮਹੀਨੇ ਪਹਿਲਾ ਉਨ੍ਹਾਂ ਨੂੰ ਮੋਬਾਇਲ ’ਤੇ ਐੱਸ.ਐੱਮ.ਐੱਸ. ਆਇਆ ਜਿਸ ਵਿਚ ਖਾਤਾ ਬੰਦ ਕੀਤੇ ਜਾਣ ਬਾਰੇ ਲਿਖਿਆ ਸੀ। ਜਦ ਉਨ੍ਹਾਂ ਨੇ ਬੈਂਕ ਜਾ ਕੇ ਹਾਜ਼ਰ ਬ੍ਰਾਂਚ ਮੈਨੇਜ਼ਰ ਅਮਨਿੰਦਰ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖਾਤਾ ਬੰਦ ਨਹੀਂ ਕੀਤਾ ਗਿਆ, ਪਰ ਏਨਾ ਜ਼ਰੂਰ ਕਿਹਾ ਕਿ ਖਾਤੇ ਵਿਚ ਜੋ ਪੈਸੇ ਹਨ ਉਹ ਡੀ.ਡੀ. ਬਣਕੇ ਆ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਇਸ ਪਾਸੇ ਪ੍ਰਾਈਵੇਟ ਬੈਂਕਾਂ ਵਾਲੇ ਖ਼ਾਤੇ ਖੁਲਵਾਉਣ ਲਈ ਲੋਕਾਂ ਦੇ ਘਰਾਂ ਵਿਚ ‘ਆਪ’ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਖਾਤਾ ਉਨ੍ਹਾਂ ਦਾ ਹਰ ਪਾਸੇ ਲਿੰਕ ਕੀਤਾ ਹੈ, ਜਿਸ ਕਰਕੇ ਗੈਸ ਸਬਸਿੱਡੀ, ਸਰਕਾਰੀ ਸਹੂਲਤਾਂ ਇਸੇ ਖਾਤੇ ਵਿਚ ਜਮ੍ਹਾਂ ਹੁੰਦੀਆਂ ਸਨ।