12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਰਪੰਚ ਰੱਤੋਵਾਲ ਮੋਤੀ ਦੀ ਮਾਤਾ ਮਨਜੀਤ ਕੌਰ ਨਮਿਤ ਅੰਤਿਮ ਅਰਦਾਸ 18 ਨੂੰ

ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 12 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਅਧਿਆਪਨ ਖੇਤਰ ’ਚ ਰਿਟਾ: ਪ੍ਰਿੰਸੀਪਲ ਬਲਦੇਵ ਸਿੰਘ ਨੰਬਰਦਾਰ ਦੀ ਧਰਮ ਪਤਨੀ, ਗ੍ਰਾਮ ਪੰਚਾਇਤ ਰੱਤੋਵਾਲ ਸਰਪੰਚ ਮੋਤੀ ਰਵਿੰਦਰ ਸਿੰਘ ਦੀ ਸਤਿਕਾਰਤ ਮਾਤਾ ਮਨਜੀਤ ਕੌਰ ਅਕਾਲ ਚਲਾਣਾ ਕਰ ਗਈ। ਬੇਹੱਦ ਦੁੱਖ ਦੀ ਘੜੀ ਨੰਬਰਦਾਰ ਬਲਦੇਵ ਸਿੰਘ, ਸਰਪੰਚ ਰਵਿੰਦਰ ਸਿੰਘ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਐੱਮ.

Ad Position 21
No active advertisement
ਅਜੀਤ ਡੈਸਕ 13-11-2026
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 12 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਅਧਿਆਪਨ ਖੇਤਰ ’ਚ ਰਿਟਾ: ਪ੍ਰਿੰਸੀਪਲ ਬਲਦੇਵ ਸਿੰਘ ਨੰਬਰਦਾਰ ਦੀ ਧਰਮ ਪਤਨੀ, ਗ੍ਰਾਮ ਪੰਚਾਇਤ ਰੱਤੋਵਾਲ ਸਰਪੰਚ ਮੋਤੀ ਰਵਿੰਦਰ ਸਿੰਘ ਦੀ ਸਤਿਕਾਰਤ ਮਾਤਾ ਮਨਜੀਤ ਕੌਰ ਅਕਾਲ ਚਲਾਣਾ ਕਰ ਗਈ। ਬੇਹੱਦ ਦੁੱਖ ਦੀ ਘੜੀ ਨੰਬਰਦਾਰ ਬਲਦੇਵ ਸਿੰਘ, ਸਰਪੰਚ ਰਵਿੰਦਰ ਸਿੰਘ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਐੱਮ.ਐੱਲ.ਏ. ਹਾਕਮ ਸਿੰਘ ਠੇਕੇਦਾਰ, ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਚੇਅਰਮੈਨ ਵਿਜੇ ਬੈਕਟਰ, ਬਹੁਜਨ ਸਮਾਜ ਪਾਰਟੀ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਸਰਪੰਚ ਗੁਰਬਚਨ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਰੱਤੋਵਾਲ, ਮਹਿਲਾ ਪੰਚ/ਨੰਬਰਦਾਰ ਕੁਲਵੰਤ ਕੌਰ ਧਾਲੀਵਾਲ, ਨੰਬਰਦਾਰ ਹਰਦੀਪ ਸਿੰਘ ਗਰੇਵਾਲ, ਡਾ: ਨਿਸ਼ਾਨ ਸਿੰਘ, ਕੁਲਦੀਪ ਸਿੰਘ ਖਾਲਸਾ, ਪੰਚ ਸਿਮਰਨਜੀਤ ਕੌਰ, ਪੰਚ ਕਮਲਜੀਤ ਕੌਰ, ਪੰਚ ਬਲਵੀਰ ਸਿੰਘ ਫੌਜ਼ੀ, ਪੰਚ ਹਰਵਿੰਦਰ ਸਿੰਘ ਦੁੱਗਾ, ਪੰਚ ਮਨਜੀਤ ਸਿੰਘ, ਪੰਚ ਲਖਵੀਰ ਸਿੰਘ ਲੱਕੀ, ਪੰਚ ਗੁਰਿੰਦਰਜੀਤ ਸਿੰਘ ਢਿੱਲੋਂ, ਹੋਰਨਾਂ ਵਲੋਂ ਦੁੱਖ ਪ੍ਰਗਟਾਇਆ ਗਿਆ। ਮਾਤਾ ਮਨਜੀਤ ਕੌਰ ਦੇ ਸਪੁੱਤਰਾਂ ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਹਰਪਾਲ ਸਿੰਘ ਅਨੁਸਾਰ ਉਨ੍ਹਾਂ ਦੀ ਮਾਤਾ ਸਵ: ਮਨਜੀਤ ਕੌਰ ਨਮਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ, ਉਪਰੰਤ ਅੰਤਿਮ ਅਰਦਾਸ ਬੁੱਧਵਾਰ 18 ਨਵੰਬਰ ਗੁਰਦੁਆਰਾ ਭਗਤ ਗੁਰੂ ਰਵਿਦਾਸ ਜੀ ਪਿੰਡ ਰੱਤੋਵਾਲ (ਬਲਾਕ ਸੁਧਾਰ, ਲੁਧਿ:) ਵਿਖੇ ਦੁਪਹਿਰ 1 ਵਜੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਦੇ ਪਾਵਨ ਸਰੀਰ ਦੇ ਸੰਗਤਾਂ ਨੇ ਅਨੰਦ ਈਸ਼ਰ ਸੰਸਥਾ ਵਿਖੇ ਕੀਤੇ ਦਰਸ਼ਨ ਅਗਲੀ ਖ਼ਬਰ ਅਨਾਜ ਮੰਡੀਆਂ ਬੰਦ ਕਰਨ ਦੇ ਵਿਰੋਧ ’ਚ ਐੱਸ. ਡੀ. ਐੱਮ. ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਅੱਜ
Ad Position 24