ਕਿੰਗਜ਼ਵੇ ਗਲੋਬਲ ਸਕੂਲ ਦਾ ਦੋ ਰੋਜ਼ਾ ਖੇਡ ਮੇਲਾ ਸਮਾਪਤ
ਪਹਿਲੇ ਸਾਲ ਹੀ ਬੱਚਿਆਂ ਨੇ ਰਚਿਆ ਇਤਿਹਾਸ- ਪ੍ਰਧਾਨ ਸਿੱਧੂ
ਸਿੱਧਵਾਂ ਬੇਟ, 2 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਸਿੱਧਵਾਂ ਬੇਟ-ਕਿਸ਼ਨਪੁਰਾ ਸੜਕ ’ਤੇ ਪਿੰਡ ਪੱਤੀ ਮੁਲਤਾਨੀ ਨਜ਼ਦੀਕ ਸਥਿੱਤ ਕਿੰਗਜ਼ਵੇ ਗਲੋਬਲ ਸਕੂਲ ਦਾ ਦੋ ਰੋਜ਼ਾ ਖੇਡ ਮੇਲਾ ਸ਼ਾਨੋ ਸ਼ਾਕਤ ਨਾਲ ਸਮਾਪਤ ਹੋਇਆ। ਆਈ.
ਸਿੱਧਵਾਂ ਬੇਟ, 2 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਸਿੱਧਵਾਂ ਬੇਟ-ਕਿਸ਼ਨਪੁਰਾ ਸੜਕ ’ਤੇ ਪਿੰਡ ਪੱਤੀ ਮੁਲਤਾਨੀ ਨਜ਼ਦੀਕ ਸਥਿੱਤ ਕਿੰਗਜ਼ਵੇ ਗਲੋਬਲ ਸਕੂਲ ਦਾ ਦੋ ਰੋਜ਼ਾ ਖੇਡ ਮੇਲਾ ਸ਼ਾਨੋ ਸ਼ਾਕਤ ਨਾਲ ਸਮਾਪਤ ਹੋਇਆ। ਆਈ. ੇਸੀ. ਐੱਸ .ਈ. ਬੋਰਡ (ਦਿੱਲੀ) ਨਾਲ ਸੰਬੰਧਿਤ ਇਸ ਸਕੂਲ ਦੇ ਬੱਚਿਆਂ ਨੇ ਪੂਰੀ ਤਨਦੇਹੀ ਅਤੇ ਉਤਸ਼ਾਹ ਨਾਲ ਭਾਗ ਲਿਆ। ਦੋ ਦਿਨ ਹੋਏ ਰੌਚਿਕ ਮੁਕਾਬਲਿਆਂ ਦੌਰਾਨ ਰਿਲੇਅ ਰੇਸ, 50 ਮੀਟਰ, 100 ਮੀਟਰ ਅਤੇ 200 ਮੀਟਰ ਦੌੜਾਂ, ਸੈਕ ਰੇਸ, ਲੰਬੀ ਛਾਲ, ਸ਼ਾਟਪੁੱਟ, ਨਿੰਬੂ-ਚਮਚ ਦੌੜ, ਸੰਤੁਲਨ ਦੌੜ, ਰੱਸਾ ਕੱਸੀ, ਤਿੰਨ ਟੰਗਾਂ ਵਾਲੀ ਦੌੜ ਅਤੇ ਬਿਨਾਂ ਹੱਥ ਲਗਾਏ ਖਾਣ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਟਸਕਰਜ਼ ਹਾਊਸ (ਹਰਾ), ਦੂਜਾ ਸਥਾਨ ਸਟੈਲੀਅਨਜ਼ ਹਾਊਸ (ਲਾਲ) ਅਤੇ ਤੀਜਾ ਸਥਾਨ ਪੈਂਥਰਜ਼ ਹਾਊਸ (ਪੀਲਾ) ਨੇ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਜੇਤੂ ਗਰੁੱਪ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿਚ ਪੂਰਾ ਮਹੱਤਵ ਹੈ, ਕਿਉਂਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਫੁਰਤੀਲਾ ਰੱਖਦੀਆਂ ਹਨ, ਉੱਥੇ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੇ ਪ੍ਰਬੰਧਕੀ ਬੋਰਡ ਨੇ ਮਾਪਿਆਂ ਨੂੰ ਹੋਰ ਸਹੂਲਤ ਦੇਣ ਲਈ 2027-28 ਲਈ ਦਾਖ਼ਲਾ ਫ਼ੀਸ ਵਿਚ 20 ਫ਼ੀਸਦੀ ਦੀ ਛੋਟ ਦਿੱਤੀ ਹੈ ਜੋ 31 ਦਸੰਬਰ ਤੱਕ ਲਾਗੂ ਰਹੇਗੀ। ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਸਿੱਧੂ, ਡਾਇ: ਸਿਮਰਨਜੀਤ ਸਿੰਘ ਸਿੱਧੂ, ਮਹਿਕਦੀਪ ਸਿੰਘ, ਪ੍ਰਿੰਸੀਪਲ ਗਗਨਦੀਪ ਸਿੰਘ ਤੇ ਵਾਈਸ ਪ੍ਰਿੰਸੀਪਲ ਜਸਵਿੰਦਰ ਕੌਰ ਸਿੱਧੂ ਨੇ ਵੀ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ।