ਜਥੇਦਾਰ ਜਗਜੀਤ ਸਿੰਘ ਤਲਵੰਡੀ ਸਦਕਾ ਗੁਰਦੁਆਰਾ ਸਾਹਿਬ ਹੇਰਾਂ ਨੂੰ ਮਿਲੀ ਨਵੀਂ ਟਰਾਲੀ
ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੇ ਵਿਸ਼ੇਸ਼ ਉਦਮ ਸਦਕਾ ਖ਼ੁਦਕਾਸ਼ਤ ਖੇਤੀਬਾੜੀ ਲਈ ਲੋੜ ਨੂੰ ਮੁੱਖ ਰੱਖਦੇ ਹੋਏ ਟਰਾਲੀ ਤਿਆਰ ਕਰਵਾਈ ਗਈ। ਇਸ ਉਪਰਾਲੇ ਬਦਲੇ ਗੁਰਦੁਆਰਾ ਸਾਹਿਬ ਦੇ ਸਮੂਹ ਸਟਾਫ਼ ਵਲੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਪਿੰਡ ਹੇਰਾਂ ਵਿਖੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੇ ਵਿਸ਼ੇਸ਼ ਉਦਮ ਸਦਕਾ ਖ਼ੁਦਕਾਸ਼ਤ ਖੇਤੀਬਾੜੀ ਲਈ ਲੋੜ ਨੂੰ ਮੁੱਖ ਰੱਖਦੇ ਹੋਏ ਟਰਾਲੀ ਤਿਆਰ ਕਰਵਾਈ ਗਈ। ਇਸ ਉਪਰਾਲੇ ਬਦਲੇ ਗੁਰਦੁਆਰਾ ਸਾਹਿਬ ਦੇ ਸਮੂਹ ਸਟਾਫ਼ ਵਲੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਟਰਾਲੀ ਭੇਟ ਕਰਨ ਸਮੇਂ ਸੰਬੋਧਨ ਕਰਦਿਆਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਖ਼ੁਦਕਾਸ਼ਤ ਖੇਤੀਬਾੜੀ ਲਈ ਪਿਛਲੇ ਸਮੇਂ ਤੋਂ ਟਰਾਲੀ ਦੀ ਲੋੜ ਪ੍ਰਮੁੱਖ ਬਣ ਗਈ ਸੀ ਤੇ ਗੁਰੂ ਘਰ ਲਈ ਜ਼ਰੂਰੀ ਫ਼ਸਲਾਂ, ਸਬਜ਼ੀਆਂ ਦੀ ਬਿਜਾਈ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਿਤ ਸਮਾਨ ਤੇ ਹੋਰਨਾਂ ਲੋੜਾਂ ਹੁਣ ਇਸ ਟਰਾਲੀ ਸਦਕਾ ਪੂਰੀਆਂ ਹੋ ਜਾਣਗੀਆਂ। ਉਨ੍ਹਾਂ ਗੁਰੂ ਘਰ ਲਈ ਖੇਤੀਬਾੜੀ ਤੇ ਹੋਰਨਾਂ ਕੰਮਾਂ ਵਿਚ ਜੁਟੇ ਸੇਵਾਦਾਰਾਂ ਦੀ ਵੀ ਸ਼ਲਾਘਾ ਕੀਤੀ। ਇਸ ਸਮੇਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਨਾਲ ਮੈਨੇਜਰ ਸ੍ਰ ਨਿਰਭੈ ਸਿੰਘ ਚੀਮਨਾ, ਲੇਖਾਕਾਰ ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਸਟੋਰ ਕੀਪਰ, ਈਸ਼ਰ ਸਿੰਘ, ਜਗਪ੍ਰੀਤ ਸਿੰਘ ਰਿਕਾਰਡ ਕੀਪਰ, ਕਵਲਜੀਤ ਸਿੰਘ, ਸਾਹਿਲਪ੍ਰੀਤ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ।