02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਡਾਕਟਰ ਹਰਪਾਲ ਸਿੰਘ ਦਾ ਸੇਵਾਮੁਕਤ ਹੋਣ ’ਤੇ ਸਨਮਾਨ

ਹੰਬੜਾਂ, 1 ਨਵੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)- ਅੱਖਾਂ ਦੇ ਡਾਕਟਰ ਅਪਥਾਲਮਿਕ ਅਫ਼ਸਰ ਹਰਪਾਲ ਸਿੰਘ ਜੋ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲ ਹੰਬੜਾਂ ਤੋਂ ਸੇਵਾਮੁਕਤ ਹੋਣ ’ਤੇ ਆਪਣੇ ਜੀਵਨ ਸਾਥੀ ਸ੍ਰੀਮਤੀ ਪਰਮਜੀਤ ਕੌਰ ਡੀ. ਐੱਮ.

Ad Position 21
No active advertisement
ਅਜੀਤ ਡੈਸਕ 02-11-2026
ਹੰਬੜਾਂ, 1 ਨਵੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)- ਅੱਖਾਂ ਦੇ ਡਾਕਟਰ ਅਪਥਾਲਮਿਕ ਅਫ਼ਸਰ ਹਰਪਾਲ ਸਿੰਘ ਜੋ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲ ਹੰਬੜਾਂ ਤੋਂ ਸੇਵਾਮੁਕਤ ਹੋਣ ’ਤੇ ਆਪਣੇ ਜੀਵਨ ਸਾਥੀ ਸ੍ਰੀਮਤੀ ਪਰਮਜੀਤ ਕੌਰ ਡੀ. ਐੱਮ. ਸੀ, ਹੋਣਹਾਰ ਸਪੁੱਤਰ ਹਸਨਪ੍ਰੀਤ ਸਿੰਘ ਤੇ ਨੂੰਹ ਕਮਲਜੀਤ ਕੌਰ ਕੈਨੇਡਾ ਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਖੁਸ਼ੀ ’ਚ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਰੱਖੇ ਸਮਾਗਮ ’ਚ ਸ਼ਾਮਿਲ ਹੋਏ। ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜੱਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਜੁੜੀਆਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਡਾ. ਹਰਪਾਲ ਸਿੰਘ ਨੂੰ ਬੇਦਾਗ ਸ਼ਖ਼ਸੀਅਤ ਵਜੋਂ ਸੇਵਾਮੁਕਤ ਹੋਣ ’ਤੇ ਵਧਾਈ ਦੇਣ ਪੁੱਜੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ, ਪਨਗਰੇਨ ਪੰਜਾਬ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਸੂਬਾ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਵਲੋਂ ਡਾ. ਹਰਪਾਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਬੇਟ ਇਲਾਕੇ ਦੇ ਲੋਕਾਂ ਵਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਅਪਥਾਲਮਿਕ ਅਫ਼ਸਰ ਡਾ. ਹਰਪਾਲ ਸਿੰਘ ਨੇ ਆਪਣੀ ਸੇਵਾਮੁਕਤੀ ਸਮਾਗਮ ’ਤੇ ਕਿਹਾ ਕਿ ਮੈਂ ਹੰਬੜਾਂ ਗੁਰੂ ਘਰ ’ਚ ਮਰਜ਼ਾਂ ਦੀ ਸੇਵਾ ਨਿਰੰਤਰ ਜਾਰੀ ਰੱਖਾਂਗਾ। ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਸਰਪੰਚ ਚਰਨ ਸਿੰਘ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਪਿ੍ੰਸੀਪਲ ਮੋਨਿਕਾ ਰਾਣੀ, ਲੈਕ: ਦਵਿੰਦਰ ਸਿੰਘ ਤਲਵੰਡੀ, ਸਰਪ੍ਰਸਤ ਤੇਜਾ ਸਿੰਘ ਗਿੱਲ, ਸ਼ਮਸ਼ੇਰ ਸਿੰਘ ਗਿੱਲ, ਮਨਜੀਤ ਸਿੰਘ ਭੈਰੋਮੁੰਨਾਂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਪਰਮਿੰਦਰ ਕੌਰ, ਕੀਰਤੀ ਤੇ ਹੰਬੜਾਂ ਹਸਪਤਾਲ ਦੇ ਸਮੂਹ ਸਟਾਫ਼ ਵਲੋਂ ਵੀ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਵਿਰਕ, ਸਰਪੰਚ ਤੇਜਪਾਲ ਸਿੰਘ, ਬਲਵੀਰ ਸਿੰਘ ਆਪ ਆਗੂ, ਸਰਪੰਚ ਜਗਮੋਹਣ ਸਿੰਘ ਚੱਕ, ਸਾਬਕਾ ਸਰਪੰਚ ਸੁਖਵੰਤ ਸਿੰਘ ਧਾਲੀਵਾਲ, ਪ੍ਰਧਾਨ ਜਗਵਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਸਲੇਮਪੁਰ, ਸਾਬਕਾ ਸਰਪੰਚ ਬਲਵੰਤ ਸਿੰਘ ਰਾਣਕੇ, ਗੁਰਚਰਨ ਸਿੰਘ ਬਾਠ, ਮਲਕੀਤ ਸਿੰਘ ਬੱਲ, ਅਮਰਜੀਤ ਸਿੰਘ ਧਾਲੀਵਾਲ ਸਮੇਤ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਦੀ ਰੈਲੀ ਲਈ ਜਗਰਾਉਂ ਹਲਕੇ ’ਚ ਤਿਆਰੀਆਂ ਤੇਜ਼- ਐਸ. ਆਰ. ਕਲੇਰ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ- ਡਾ. ਰਾਜਿੰਦਰ ਸ਼ਰਮਾ
Ad Position 24