01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਹੰਬੜਾਂ ’ਚ ਡੰਪ ਕੀਤੀ ਗਈ ਝੋਨੇ ਦੀ ਪਰਾਲੀ ਨੂੰ ਅਚਾਨਕ ਲੱਗੀ ਅੱਗ

ਹੰਬੜਾਂ, 31 ਅਕਤੂਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਹੰਬੜਾਂ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਸੜਕ ’ਤੇ ਨੇੜੇ ਗੁਰੂ ਕਿਰਪਾ ਕੰਡਾ ਦੇ ਪਿਛਲੇ ਪਾਸੇ ਵੱਡੀ ਮਾਤਰਾ ਵਿੱਚ ਡੰਪ ਕੀਤੀ ਗਈ ਝੋਨੇ ਦੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਜਦੋਂ ਪਰਾਲੀ ਦੇ ਡੰਪ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅੱਗ ਲੱਗਣ ਦੀ ਜਾਣਕਾਰੀ ਪਰਾਲੀ ਡੰਪ ਕਰਨ ਦੇ ਮਾਲਕ ਨੂੰ ਤੁਰੰਤ ਦਿੱਤੀ।

Ad Position 21
No active advertisement
ਅਜੀਤ ਡੈਸਕ 01-11-2026
ਹੰਬੜਾਂ, 31 ਅਕਤੂਬਰ (ਹਰਵਿੰਦਰ ਸਿੰਘ ਮੱਕੜ, ਮੇਜਰ ਹੰਬੜਾਂ)-ਹੰਬੜਾਂ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਸੜਕ ’ਤੇ ਨੇੜੇ ਗੁਰੂ ਕਿਰਪਾ ਕੰਡਾ ਦੇ ਪਿਛਲੇ ਪਾਸੇ ਵੱਡੀ ਮਾਤਰਾ ਵਿੱਚ ਡੰਪ ਕੀਤੀ ਗਈ ਝੋਨੇ ਦੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਜਦੋਂ ਪਰਾਲੀ ਦੇ ਡੰਪ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅੱਗ ਲੱਗਣ ਦੀ ਜਾਣਕਾਰੀ ਪਰਾਲੀ ਡੰਪ ਕਰਨ ਦੇ ਮਾਲਕ ਨੂੰ ਤੁਰੰਤ ਦਿੱਤੀ। ਅੱਗ ਲੱਗਣ ਦੀ ਜਾਣਕਾਰੀ ਜਦੋਂ ਚੌਂਕੀ ਹੰਬੜਾਂ ਦੀ ਪੁਲਿਸ ਨੂੰ ਲੱਗੀ ਤਾਂ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਉਕਤ ਘਟਨਾ ਸਥਾਨ ’ਤੇ ਪੁੱਜੇ ਅਤੇ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੁੱਲਾਂਪੁਰ ਤੋਂ ਪੁੱਜੀਆਂ ਤਾਂ ਉਨ੍ਹਾਂ ਵਲੋਂ ਬੜੀ ਜੱਦੋ ਜਹਿਦ ਕਰਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਮੌਕੇ ’ਤੇ ਪਰਾਲੀ ਡੰਪ ਕਰਨ ਵਾਲੇ ਮਾਲਕ ਅੰਮ੍ਰਿਤ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਪਰਾਲੀ ਨੂੰ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਖ਼ਬਰ ਲਿਖਣ ਤੱਕ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਜਾਰੀ ਸੀ।
Ad Position 22
No active advertisement
ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਹੰਬੜਾਂ ’ਚ ਸਾਲਾਨਾ ਖੇਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਬੁਜਰਗ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ
Ad Position 24