ਡੀ . ਸੀ . ਬੀ. ਬੈਂਕ ਨੇ ਕ੍ਰਿਸ਼ਨਾ ਗਊਸ਼ਾਲਾ ਜਗਰਾਉਂ ਵਿਖੇ ਮੁਫ਼ਤ ਹੈਲਥ ਚੈੱਕਅੱਪ ਕੈਂਪ ਲਗਾਇਆ
ਜਗਰਾਉਂ, 27 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਡੀ. ਸੀ.
ਜਗਰਾਉਂ, 27 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਡੀ.ਸੀ.ਬੀ. ਬੈਂਕ ਜਗਰਾਉਂ ਵਲੋਂ ਸਮਾਜ ਸੇਵਾ ਦੇ ਕਾਰਜਾਂ ’ਚ ਯੋਗਦਾਨ ਪਾਉਂਦਿਆਂ ਮੈਨੇਜਰ ਅਮਨ ਅਰੋੜਾ ਦੀ ਯੋਗ ਅਗਵਾਈ ਹੇਠ ਅਰੋੜਾ ਪਾਥ ਲੈਬ ਦੇ ਸਹਿਯੋਗ ਨਾਲ ਕ੍ਰਿਸ਼ਨਾ ਗਊਸ਼ਾਲਾ ਜਗਰਾਉਂ ਵਿਖੇ ਮੁਫ਼ਤ ਹੈਲਥ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਅਰੋੜਾ ਪੈਥ ਲੈਬ ਵੱਲੋਂ ਡਾਕਟਰ ਖਿਆਤੀ ਅਰੋੜਾ ਦੀ ਅਗਵਾਈ ਹੇਠ ਟੀਮ ਵੱਲੋ ਵੱਖ ਵੱਖ ਟੈਸਟਾਂ ਲਈ ਸੈਂਪਲ ਲਏ ਗਏ। ਇਸ ਮੌਕੇ ਬੋਲਦੇ ਹੋਏ ਡੀ.ਸੀ.ਬੀ. ਬੈਂਕ ਜਗਰਾਉਂ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਲੋਕਾਂ ਦੇ ਵੱਖ ਵੱਖ ਸਿਹਤ ਸੰਬੰਧੀ ਟੈਸਟ ਕੀਤੇ ਗਏ ਤਾਂ ਕਿ ਲੋਕ ਅਪਣੀ ਸਿਹਤ ਪ੍ਰਤੀ ਸੁਚੇਤ ਹੋ ਸਕਣ। ਉਨ੍ਹਾਂ ਕਿਹਾ ਕਿ ਕੈਂਪ ਵਿਚ ਆਮ ਲੋਕਾਂ ਨੇ ਆਪਣੇ ਟੈਸਟ ਕਰਵਾਏ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਅਜਿਹੇ ਕੈਂਪ ਲੱਗਦੇ ਰਹਿਣਗੇ। ਇਸ ਮੌਕੇ ਕੈਪਟਨ ਨਰੇਸ਼ ਵਰਮਾ, ਜਵਾਹਰ ਲਾਲ ਵਰਮਾ, ਹਰਬੰਸ ਲਾਲ ਗੁਪਤਾ, ਗੌਰਵ ਗੁਪਤਾ, ਜਸਵੀਰ ਸਿੰਘ ਤੇ ਬੈਂਕ ਸਟਾਫ਼ ਹਾਜ਼ਰ ਸੀ।