24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸੀ.ਆਈ.ਏ. ਸਟਾਫ਼ ਪੁਲਿਸ ਨੇ ਨਾਕਾਬੰਦੀ ਕਰ ਕੇ ਸ਼ਰਾਬ ਨਾਲ ਭਰੀ ਗੱਡੀ ਫੜੀ ਸ਼ਰਾਬ ਦੀਆਂ 20 ਪੇਟੀਆਂ ਹੋਈਆਂ ਬਰਾਮਦ

ਜਗਰਾਉਂ, 23 ਅਕਤੂਬਰ (ਗੁਰਦੀਪ ਸਿੰਘ ਮਲਕ)-ਸਕਾਰਪੀਓ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਸੀ. ਆਈ.

Ad Position 21
No active advertisement
ਸ਼ਰਾਬ ਦੀ ਖੇਪ ਸਮੇਤ ਕਾਬੂ ਕੀਤਾ ਦੋਸ਼ੀ ਜਗਰਾਉਂ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨਾਲ। ਤਸਵੀਰ: ਭੁਪਿੰਦਰ ਸਿੰਘ ਮੁਰਲੀ 24-10-2026
ਜਗਰਾਉਂ, 23 ਅਕਤੂਬਰ (ਗੁਰਦੀਪ ਸਿੰਘ ਮਲਕ)-ਸਕਾਰਪੀਓ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਕਾਰਵਾਈ ਕਰਦਿਆਂ 20 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਸ਼ਰਾਬ ਨਾਲ ਭਰੀ ਸਕਾਰਪੀਓ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋ ਗਿਆ। ਪੁਲਿਸ ਮੁਤਾਬਕ ਮੁਲਜ਼ਮ ਚੰਡੀਗੜ੍ਹ ਅਤੇ ਲੁਧਿਆਣਾ ਵੱਲੋਂ ਸ਼ਰਾਬ ਲਿਆ ਕੇ ਜਗਰਾਉਂ ਵਿੱਚ ਸਪਲਾਈ ਕਰਦੇ ਸਨ। ਗ੍ਰਿਫ਼ਤਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਦੀ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਏ.ਐੱਸ . ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਕੱਚਾ ਮਲਕ ਰੋਡ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੀਪਾਂਕਰ ਬਾਂਸਲ ਉਰਫ਼ ਦੀਪਕ ਬਾਂਸਲ ਵਾਸੀ ਸ਼ਾਸਤਰੀ ਨਗਰ ਜਗਰਾਉਂ ਅਤੇ ਪਾਰਸ ਉਰਫ਼ ਮਨੀਸ਼ ਵਾਸੀ ਅਗਵਾੜ ਗੁਜਰਾ ਜਗਰਾਉਂ ਸ਼ਰਾਬ ਦੀ ਤਸਕਰੀ ਕਰਦੇ ਹਨ। ਦੋਵੇਂ ਚੰਡੀਗੜ੍ਹ ਅਤੇ ਲੁਧਿਆਣਾ ਵੱਲੋਂ ਸ਼ਰਾਬ ਲਿਆ ਕੇ ਸ਼ਹਿਰ ਵਿੱਚ ਸਪਲਾਈ ਕਰਦੇ ਹਨ। ਸੂਚਨਾ ਮੁਤਾਬਕ ਦੋਵੇਂ ਮੁਲਜ਼ਮ ਸਕਾਰਪੀਓ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਸ਼ਰਾਬ ਲੈ ਕੇ ਲੁਧਿਆਣਾ ਵੱਲੋਂ ਜਗਰਾਉਂ ਆ ਰਹੇ ਸਨ ਅਤੇ ਅਲੀਗੜ੍ਹ ਨੇੜੇ ਕੋਠੇ ਖੁਜਰਾ ਵਾਲੇ ਰਸਤੇ ਰਾਹੀਂ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਮਸ਼ਾਨਘਾਟ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਸਕਾਰਪੀਓ ਨੂੰ ਰੋਕ ਲਿਆ। ਪੁਲਿਸ ਮੁਤਾਬਕ ਸਕਾਰਪੀਓ ’ਤੇ ਪੀ.ਬੀ.-33-ਡੀ-0123 ਨੰਬਰ ਲਿਖਿਆ ਹੋਇਆ ਸੀ। ਪੁਲਿਸ ਨੇ ਚਾਲਕ ਤੋਂ ਗੱਡੀ ਦੇ ਦਸਤਾਵੇਜ਼ ਮੰਗੇ, ਪਰ ਉਹ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ । ਇਸ ਤੋਂ ਬਾਅਦ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਰੌਇਲ ਸਟੈਗ ਐਕਸਕੁਇਜ਼ਿਟ ਵਿਸਕੀ ਦੀਆਂ 16 ਪੇਟੀਆਂ ਅਤੇ ਦੇਸੀ ਸ਼ਰਾਬ ਦੀਆਂ ਚਾਰ ਪੇਟੀਆਂ ਬਰਾਮਦ ਹੋਈਆਂ। ਕੁੱਲ 20 ਪੇਟੀਆਂ ਸ਼ਰਾਬ ਮਿਲਣ ਤੋਂ ਬਾਅਦ ਪੁਲਿਸ ਨੇ ਗੱਡੀ ਚਲਾ ਰਹੇ ਦੀਪਾਂਕਰ ਬਾਂਸਲ ਉਰਫ਼ ਦੀਪਕ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੂਸਰਾ ਫਰਾਰ ਹੋ ਗਿਆ। ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਦੇ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥਣ ਇਨਾ... ਅਗਲੀ ਖ਼ਬਰ ਦਰਿਆ ਸਤਲੁਜ ’ਚੋਂ ਸਫ਼ਾਈ ਦੇ ਨਾਂਅ ’ਤੇ ਰੇਤਾ ਭਰ ਕੇ ਨਿਕਲਣ ਵਾਲੇ ਟਿੱਪਰਾਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ ਇੱਕ ਟਿ...
Ad Position 24