ਸੂਬੇ ’ਚੋਂ ਨਸ਼ਿਆਂ ਦਾ ਖ਼ਾਤਮਾ ਹੋਣਾ ਬਹੁਤ ਜ਼ਰੂਰੀ- ਭਗਵੰਤ ਪੰਧੇਰ
ਹੰਬੜਾਂ, 23 ਅਕਤੂਬਰ (ਮੇਜਰ ਹੰਬੜਾਂ)- ਸੂਬੇ ’ਚੋਂ ਨਸ਼ਿਆਂ ਦਾ ਖ਼ਾਤਮਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਨੌਜਵਾਨੀ ਦਾ ਜੋ ਘਾਣ ਨਸ਼ਿਆਂ ਨਾਲ ਹੋ ਰਿਹਾ ਹੈ। ਇਹ ਪੰਜਾਬ ਲਈ ਤਰਾਸ਼ਦੀ ਹੈ, ਜਿਸ ਪਾਸੇ ਸਰਕਾਰਾਂ ਨੂੰ ਗੰਭੀਰਤਾ ਨਾਲ ਧਿਆਨ ਦਿੱਤੇ ਜਾਣਾ ਚਾਹੀਦਾ ਹੈ।
ਹੰਬੜਾਂ, 23 ਅਕਤੂਬਰ (ਮੇਜਰ ਹੰਬੜਾਂ)- ਸੂਬੇ ’ਚੋਂ ਨਸ਼ਿਆਂ ਦਾ ਖ਼ਾਤਮਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਨੌਜਵਾਨੀ ਦਾ ਜੋ ਘਾਣ ਨਸ਼ਿਆਂ ਨਾਲ ਹੋ ਰਿਹਾ ਹੈ। ਇਹ ਪੰਜਾਬ ਲਈ ਤਰਾਸ਼ਦੀ ਹੈ, ਜਿਸ ਪਾਸੇ ਸਰਕਾਰਾਂ ਨੂੰ ਗੰਭੀਰਤਾ ਨਾਲ ਧਿਆਨ ਦਿੱਤੇ ਜਾਣਾ ਚਾਹੀਦਾ ਹੈ। ਇਸ ਪ੍ਰਗਟਾਵਾ ਸਮਾਜ ਸੇਵੀ ਭਗਵੰਤ ਸਿੰਘ ਪੰਧੇਰ ਬੱਗਾ ਕਲਾਂ ਨੇ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ਦੀ ਸਰਕਾਰਾਂ ਤੋਂ ਮੰਗ ਕਰਦਿਆਂ ਕੀਤਾ ਤੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੀ ਬਰੀਕੀ ਨਾਲ ਜਾਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਤੇ ਅੱਗੇ ਤੋਂ ਕੋਈ ਵੀ ਨਸ਼ਾ ਤਸਕਰ ਅਜਿਹਾ ਕਰਨ ਪਾਸੇ ਗਲਤੀ ਨਾਲ ਵੀ ਨਾ ਸੋਚ ਸਕੇ। ਭਗਵੰਤ ਪੰਧੇਰ ਬੱਗਾ ਕਲਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਆਪਣੇ ਤੌਰ ’ਤੇ ਪਿੰਡਾਂ ਮੁਹੱਲਿਆਂ ਅਤੇ ਸ਼ਹਿਰਾਂ ਵਿਚ ਨਸ਼ਿਆਂ ਵਿਰੁੱਧ ਆਵਾਜ਼ ਅਠਾਉਣ ਤਾਂ ਜੋ ਨਸ਼ਿਆਂ ਦੇ ਵਗ ਰਹੇ ਇਸ ਛੇਵੇ ਦਰਿਆਂ ਨੂੰ ਰੋਕਿਆ ਜਾ ਸਕੇ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਪੰਧੇਰ ਬੱਗਾ ਕਲਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਤਿਆਗਕੇ ਪੜ੍ਹਾਈ ਪਾਸੇ ਲੱਗਣ ਦੇ ਨਾਲ ਖੇਡਾਂ ਪਾਸੇ ਲੱਗਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਕੇ ਰੰਗਲਾ ਪੰਜਾਬ ਬਣਾਇਆ ਜਾ ਸਕੇ।