ਬੱਲੋਵਾਲ ਵਿਖੇ ਪੰਜ ਦਿਨਾਂ ਮੁਫ਼ਤ ਫਿਜ਼ਿਓਥਰੈਪੀ ਕੈਂਪ ਕੱਲ੍ਹ ਤੋਂ
ਜੋਧਾਂ, 23 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਮਾਤਾ ਗੁਜਰੀ ਚੈਰੀਟੇਬਲ ਸੁਸਾਇਟੀ (ਰਜਿ.) ਬੱਲੋਵਾਲ ਵੱਲੋਂ ਇਲਾਕਾ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੰਜ ਦਿਨਾਂ ਵਿਸ਼ਾਲ ਮੁਫ਼ਤ ਫਿਜ਼ਿਉਥਰੈਪੀ ਕੈਂਪ ਮਿਤੀ 25 ਤੋਂ 29 ਅਕਤੂਬਰ ਤੱਕ ਲਗਾਇਆ ਜਾ ਰਿਹਾ ਹੈ।
ਜੋਧਾਂ, 23 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਮਾਤਾ ਗੁਜਰੀ ਚੈਰੀਟੇਬਲ ਸੁਸਾਇਟੀ (ਰਜਿ.) ਬੱਲੋਵਾਲ ਵੱਲੋਂ ਇਲਾਕਾ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੰਜ ਦਿਨਾਂ ਵਿਸ਼ਾਲ ਮੁਫ਼ਤ ਫਿਜ਼ਿਉਥਰੈਪੀ ਕੈਂਪ ਮਿਤੀ 25 ਤੋਂ 29 ਅਕਤੂਬਰ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਮਨਦੀਪ ਸਿੰਘ (ਯੂ.ਐੱਸ.ਏ.) ਅਤੇ ਰੁਪਿੰਦਰ ਸਿੰਘ ਪਿੰਦਰ (ਸਾਬਕਾ ਪੰਚ) ਨੇ ਦੱਸਿਆ ਕਿ ਮੁੱਖ ਪ੍ਰਬੰਧਕ ਮਾ: ਭਗਵੰਤ ਸਿੰਘ ਦੀ ਯੋਗ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਮੌਕੇ ਗੋਡਿਆਂ ਤੇ ਮੋਢਿਆਂ ਦਾ ਦਰਦ, ਸਰਵਾਈਕਲ, ਲੱਕ ਅਤੇ ਰੀੜ੍ਹ ਦੀ ਹੱਡੀ ਦੇ ਦਰਦ ਸਮੇਤ ਕਈ ਹੋਰ ਜੋੜਾਂ ਦੇ ਰੋਗਾਂ ਨਾਲ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਇਲਾਕੇ ਦੀਆਂ ਸੰਗਤਾਂ ਅਤੇ ਲੋੜਵੰਦ ਮਰੀਜ਼ਾਂ ਨੂੰ ਇਸ ਮੁਫ਼ਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।