21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਲਾਇਨਜ਼ ਕਲੱਬ ਨੇ 13 ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰੀ

ਰਾਏਕੋਟ, 20 ਅਕਤੂਬਰ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਸਰਕਾਰੀ ਭਗਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ 13 ਲੋੜਵੰਦ ਵਿਦਿਆਰਥੀਆਂ ਦੀ ਸਕੂਲ ਫੀਸ ਭਰ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਸਹਿਯੋਗ ਦਿੱਤਾ ਗਿਆ। ਇਸ ਸੰਬੰਧੀ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ ਤੇ ਸਕੱਤਰ ਦਿਨੇਸ਼ ਖੁਰਮੀ ਨੇ ਦੱਸਿਆ ਕਿ ਕਲੱਬ ਵਲੋਂ ਵਿਦਿਆਰਥੀਆਂ ਦੀ ਕਰੀਬ 30 ਹਜ਼ਾਰ ਰੁਪਏ ਦੀ ਫ਼ੀਸ ਜਮ੍ਹਾਂ ਕਰਵਾਈ ਗਈ ਹੈ।

Ad Position 21
No active advertisement
ਅਜੀਤ ਡੈਸਕ 21-10-2026
ਰਾਏਕੋਟ, 20 ਅਕਤੂਬਰ (ਸੁਸ਼ੀਲ)-ਲਾਇਨਜ਼ ਕਲੱਬ ਰਾਏਕੋਟ ਵਲੋਂ ਸਰਕਾਰੀ ਭਗਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ 13 ਲੋੜਵੰਦ ਵਿਦਿਆਰਥੀਆਂ ਦੀ ਸਕੂਲ ਫੀਸ ਭਰ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਸਹਿਯੋਗ ਦਿੱਤਾ ਗਿਆ। ਇਸ ਸੰਬੰਧੀ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ ਤੇ ਸਕੱਤਰ ਦਿਨੇਸ਼ ਖੁਰਮੀ ਨੇ ਦੱਸਿਆ ਕਿ ਕਲੱਬ ਵਲੋਂ ਵਿਦਿਆਰਥੀਆਂ ਦੀ ਕਰੀਬ 30 ਹਜ਼ਾਰ ਰੁਪਏ ਦੀ ਫ਼ੀਸ ਜਮ੍ਹਾਂ ਕਰਵਾਈ ਗਈ ਹੈ। ਇਸ ਮੌਕੇ ਪ੍ਰਧਾਨ ਗੁਲਸ਼ਨ ਮਿੱਤਲ ਨੇ ਕਿਹਾ ਕਿ ਵਿੱਦਿਆ ਇਕ ਅਜਿਹੀ ਪੌੜੀ ਹੈ, ਜਿਸ ਦੇ ਸਹਾਰੇ ਗਰੀਬ ਪਰਿਵਾਰਾਂ ਦੇ ਬੱਚੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ। ਇਹ ਬੱਚੇ ਦੇਸ਼ ਦਾ ਭਵਿੱਖ ਹਨ ਤੇ ਕਿਸੇ ਵੀ ਲੋੜਵੰਦ ਬੱਚੇ ਦੀ ਪੜ੍ਹਾਈ ਸਿਰਫ਼ ਫੀਸ ਦੀ ਘਾਟ ਕਾਰਨ ਨਹੀਂ ਰੁਕਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਸਮਾਜ ਦੇ ਹਰ ਸਮਰੱਥ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਰਾਏਕੋਟ ਵਲੋਂ ਪਹਿਲਾਂ ਵੀ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਕਮਰੇ ਬਣਵਾਉਣ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਸਕੂਲ ਦੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਜ਼ਰੂਰਤਾਂ ਲਈ ਜਦੋਂ ਵੀ ਕਲੱਬ ਦੇ ਸਹਿਯੋਗ ਦੀ ਲੋੜ ਪਵੇਗੀ, ਉਹ ਪਿੱਛੇ ਨਹੀਂ ਹਟਣਗੇ। ਇਸ ਨੇਕ ਉਪਰਾਲੇ ਲਈ ਸਕੂਲ ਸਟਾਫ਼ ਵਲੋਂ ਲਾਇੰਨਜ ਕਲੱਬ ਦੀ ਭਰਪੂਰ ਸ਼ਲਾਘਾ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ, ਸਕੱਤਰ ਦਿਨੇਸ਼ ਕੁਮਾਰ ਖੁਰਮੀ, ਖਜ਼ਾਨਚੀ ਰਮੇਸ਼ ਕੁਮਾਰ ਗਰਗ ਤੋਂ ਇਲਾਵਾ ਸੁਭਾਸ਼ ਪਾਸੀ, ਕੇ.ਕੇ. ਸ਼ਰਮਾ, ਬਲਦੇਵ ਖੁਰਾਣਾ, ਬਿਕਰਮਜੀਤ ਬਾਂਸਲ, ਡਾ. ਨਰੇਸ਼ ਗੋਇਲ, ਡਾ. ਵਿਸ਼ਾਲ ਜੈਨ, ਮੀਨੂ ਜੈਨ, ਮਨੀਸ਼ ਦਾਸ, ਮਹੰਤ ਕਾਂਚਨ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮਲਕ ਦੇ ਕਬੱਡੀ ਟੂਰਨਾਮੈਂਟ ’ਚ ਹਰਿਆਣਾ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ ਹਰਾਇਆ ਅਗਲੀ ਖ਼ਬਰ ਮੋਬਾਈਲ ਟਾਵਰ ਦੇ ਵਿਰੋਧ ’ਚ ਰੱਤੋਵਾਲ ਵਾਸੀਆਂ ਦੀ ਮੀਟਿੰਗ
Ad Position 24