21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਦਾ ‘ਸੈਂਟਰਲ ਜ਼ੋਨ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ

ਗੁਰੂਸਰ ਸੁਧਾਰ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਜੀ. ਐੱਚ.

Ad Position 21
No active advertisement
ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਪ੍ਰਿੰਸੀਪਲ ਜਸਵੰਤ ਕੌਰ ਢੱਟ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਮਨਾਉਣ ਸਮੇਂ ਵਿਦਿਆਰਥੀ। ਤਸਵੀਰ: ਕੁਲਦੀਪ ਸਿੰਘ ਮਾਨ 21-10-2026
ਗੁਰੂਸਰ ਸੁਧਾਰ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ) ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਆਯੋਜਿਤ ‘ਸੈਂਟਰਲ ਜ਼ੋਨ ਆਈ.ਕੇ.ਜੀ.ਪੀ.ਟੀ.ਯੂ. ਯੂਥ ਫੈਸਟੀਵਲ 2026’ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਸਤਵਿੰਦਰ ਕੌਰ, ਕੋਆਰਡੀਨੇਟਰ ਡਾ. ਜਸਵੀਰ ਕੌਰ ਤੇ ਡਾ. ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਕਈ ਤਗ਼ਮੇ ਜਿੱਤੇ। ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਕਾਲਜ ਦੀ ਗਿੱਧਾ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੁਹਾਸਨੀ ਨੇ ਕਵਿਤਾ ਲਿਖਣ ਮੁਕਾਬਲੇ ਵਿਚ ਪਹਿਲਾ ਇਨਾਮ ਅਤੇ ਜਸਪ੍ਰੀਤ ਕੌਰ ਨੇ ਕਵਿਤਾ ਪਾਠ (ਕਵਿਤਾ ਸੁਣਾਉਣ) ਵਿਚ ਤੀਜਾ ਇਨਾਮ ਜਿੱਤਿਆ। ਖ਼ੁਸ਼ੀ ਨੇ ਮਹਿੰਦੀ ਮੁਕਾਬਲੇ ਵਿਚ ਦੂਜਾ ਜਦਕਿ ਕਵਿਜ਼ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਨਮੋਲਪ੍ਰੀਤ ਸਿੰਘ ਅਤੇ ਬਲਕਰਨ ਸਿੰਘ ਨੇ ‘ਵਾਰ ਗਾਇਨ’ (ਵਾਰ ਗਾਉਣ) ਵਿਚ ਦੂਜਾ ਇਨਾਮ ਜਿੱਤਿਆ ਅਤੇ ਲੜਕੀਆਂ ਦੀ ਸੰਗੀਤ ਟੀਮ ਨੇ ‘ਸਮੂਹ ਗਾਨ’ ਵਰਗ ਵਿਚ ਤੀਜਾ ਇਨਾਮ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਸਤਵਿੰਦਰ ਕੌਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੱਭਿਆਚਾਰਕ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਬੰਦਾ ਬਹਾਦਰ ਜੀ ਦੇ ਨਾਮ ’ਤੇ ਖੋਜ ਚੇਅਰ ਸਥਾਪਿਤ ਕੀਤੀ ਜਾਵੇ- ਬਲਦੇਵ ਬਾਵਾ
Ad Position 24