18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਸਿਮਰਨ ਕੌਰ ਰੂੰਮੀ ਦੀ ਰਾਸ਼ਟਰੀ ਪੱਧਰ ਲਈ ਚੋਣ, ਸਕੂਲ ’ਚ ਖੁਸ਼ੀ ਦਾ ਮਾਹੌਲ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਅਧਿਆਤਮਕ, ਖੇਡਾਂ ਅਤੇ ਸਾਹਿਤਕ ਖੇਤਰ ਵਿਚ ਮੋਹਰੀ ਰਹੀ ਹੈ। ਇਸੇ ਰਿਵਾਇਤ ਨੂੰ ਕਾਇਮ ਰੱਖਦਿਆਂ ਅਣੁਵਰਤ ਵਲੋਂ ਕਰਵਾਏ ਗਏ ਪੰਜਾਬ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜੀਸ਼ਨਾਂ ਹਾਸਲ ਕੀਤੀਆਂ ਹਨ।

Ad Position 21
No active advertisement
ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਵਿਦਿਆਰਥਣਾਂ ਨੂੰ ਪੰਜਾਬ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਮੱਲਾਂ ਮਾਰਨ ’ਤੇ ਸਨਮਾਨਿਤ ਕਰਨ ਸਮੇਂ ਹਰਜੋਤ ਸਿੰਘ ਸਿੱਧੂ ਤੇ ਪਿ੍ੁੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ। ਤਸਵੀਰ: ਬਲਵਿੰਦਰ ਸਿੰਘ ਲਿੱਤਰ 19-10-2026
ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਦੀ ਧਰਤੀ ਹਮੇਸ਼ਾ ਤੋਂ ਹੀ ਅਧਿਆਤਮਕ, ਖੇਡਾਂ ਅਤੇ ਸਾਹਿਤਕ ਖੇਤਰ ਵਿਚ ਮੋਹਰੀ ਰਹੀ ਹੈ। ਇਸੇ ਰਿਵਾਇਤ ਨੂੰ ਕਾਇਮ ਰੱਖਦਿਆਂ ਅਣੁਵਰਤ ਵਲੋਂ ਕਰਵਾਏ ਗਏ ਪੰਜਾਬ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਇਹ ਪੰਜਾਬ ਪੱਧਰੀ ਮੁਕਾਬਲੇ ਸਟੇਟ ਇੰਚਾਰਜ ਸ਼੍ਰੀਮਤੀ ਰੋਜੀ ਗੋਇਲ ਅਤੇ ਸ਼੍ਰੀਮਾਨ ਰਾਜਿੰਦਰ ਕੁਮਾਰ ਗੋਇਲ ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਅਤੇ ਯਤਨਾਂ ਸਦਕਾ ਮਹਾਂਪ੍ਰਗਿਆ ਸਕੂਲ ਜਗਰਾਉਂ ਵਿਖੇ ਬਹੁਤ ਹੀ ਉਤਸ਼ਾਹਪੂਰਵਕ ਮਾਹੌਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਨਾਮਵਰ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਵੱਧ-ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਪਰਖਣ ਲਈ ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ, ਲੇਖ ਰਚਨਾ ਅਤੇ ਡਰਾਇੰਗ ਸਮੇਤ ਕਈ ਮੁਕਾਬਲੇ ਕਰਵਾਏ ਗਏ, ਜਿੱਥੇ ਬੱਚਿਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਸਖ਼ਤ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਆਪਣੀ ਬੌਧਿਕ ਅਤੇ ਸਾਹਿਤਕ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਪੰਜਾਬ ਵਿਚੋਂ ਅੱਵਲ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਜਿਸ ਵਿਚ ਸਕੂਲ ਦੀ ਹੋਣਹਾਰ ਵਿਦਿਆਰਥਣ ਸਿਮਰਨ ਕੌਰ ਰੂੰਮੀ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਲੰਮਾ, ਗੁਰਮੰਤ ਕੌਰ ਨੱਥੋਵਾਲ, ਨੀਰੂ ਸ਼ਰਮਾ ਲੰਮਾ ਅਤੇ ਬਰਲੀਨ ਕੌਰ ਬੱਸੀਆਂ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚੋਂ ਵਿਦਿਆਰਥਣ ਸਿਮਰਨ ਕੌਰ ਰੂੰਮੀ ਦੀ ਬੇਮਿਸਾਲ ਕਾਰਗੁਜ਼ਾਰੀ ਨੂੰ ਦੇਖਦਿਆਂ ਉਨ੍ਹਾਂ ਦੀ ਚੋਣ ਆਉਣ ਵਾਲੇ ਦਿਨਾਂ ਵਿਚ ਰਾਜਸਥਾਨ ਵਿਖੇ ਹੋਣ ਜਾ ਰਹੇ ਨੈਸ਼ਨਲ ਪੱਧਰੀ ਮੁਕਾਬਲੇ ਲਈ ਕੀਤੀ ਗਈ ਹੈ, ਜੋ ਕਿ ਸਕੂਲ ਅਤੇ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ।ਵਿਦਿਆਰਥਣਾਂ ਦੀ ਇਸ ਸ਼ਾਨਦਾਰ ਜਿੱਤ ‘ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ ਅਤੇ ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਮੁੱਚੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਾਰਗਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਸਕੂਲ ਪਹੁੰਚਣ ’ਤੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਮੈਡਮ ਵੀਰਾਂ ਕੌੜਾ, ਰੀਤੂ ਕਮਲ, ਜਸਵੀਰ ਕੌਰ ਹਲਵਾਰਾ, ਪਰਮਿੰਦਰ ਕੌਰ, ਹਰਨੀਤ ਕੌਰ, ਨੈਨਾ ਸ਼ਰਮਾ ਆਦਿ ਵਲੋਂ ਵੀ ਜੇਤੂ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੇ ਉੱਪ-ਕੁਲਪਤੀ ਬਣੇ ਡਾ. ਐੱਚ.ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਸਵਾਗਤ ਕਿਸਾਨ ਖੇਤੀਬਾੜੀ ਅਤੇ ਵਿਦਿਆਰਥੀ ਨਵੇ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਲੋਂ ਬੱਚਿਆਂ ਦਾ ਇਤਿਹਾਸਕ ਅਤੇ ਅਧਿਆਤਮਿਕ ਵਿੱਦਿਅਕ ਟੂਰ ਲਗਵਾਇਆ...
Ad Position 24