ਪਿੰਡ ਕੋਠੇ ਹਾਂਸ ਵਿਖੇ ਦੂਜੀ ਵਾਲੀਬਾਲ ਲੀਗ ਕਰਵਾਈ
ਕੋਕਰੀ ਕਲਾਂ ਬਣੀ ਚੈਂਪੀਅਨ
ਚੌਂਕੀਮਾਨ, 18 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਕੋਠੇ ਹਾਂਸ ਵਿਖੇ ਨੌਜਵਾਨ ਵੀਰਾਂ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ.
ਚੌਂਕੀਮਾਨ, 18 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਪਿੰਡ ਕੋਠੇ ਹਾਂਸ ਵਿਖੇ ਨੌਜਵਾਨ ਵੀਰਾਂ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜੀ ਵਾਲੀਬਾਲ ਲੀਗ ਕਰਵਾਈ ਗਈ। ਜਿਸ ਦਾ ਉਦਘਾਟਨ ਸਰਪੰਚ ਹਰਪਾਲ ਸਿੰਘ ਕੋਠੇ ਹਾਂਸ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਵਾਲੀਬਾਲ ਲੀਗ ਵਿਚ 25 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਸਰਪੰਚ ਹਰਪਾਲ ਸਿੰਘ ਕੋਠੇ ਹਾਂਸ ਨੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਵਾਲੀਬਾਲ ਲੀਗ ਕਰਵਾ ਕੇ ਨੌਜਵਾਨਾਂ ਨੂੰ ਖੇਡ ਗਰਾਊਡਾਂ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਤੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਪਿੰਡਾਂ ਵਿਚ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ। ਜਿਸ ਨਾਲ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜੇ ਆਪਣੇ ਭਵਿੱਖ ਨੂੰ ਬਿਹਤਰ ਬਣਾਏ। ਇਸ ਮੌਕੇ ਪ੍ਰਬਧਕ ਕਮੇਟੀ ਵੱਲੋਂ ਸਰਪੰਚ ਹਰਪਾਲ ਸਿੰਘ ਕੋਠੇ ਹਾਂਸ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ, ਪ੍ਰਧਾਨ ਸੁਰਜੀਤ ਸਿੰਘ ਢਿੱਲੋਂ, ਸਾਬਕਾ ਪੰਚ ਨਿਰਮਲ ਸਿੰਘ ਕੋਠੇ ਹਾਂਸ ਤੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਵਲੋਂ ਵਾਲੀਬਾਲ ਦੇ ਸਾਬਕਾ ਖਿਡਾਰੀ ਦਲਬਾਰਾ ਸਿੰਘ ਹਾਂਸ ਕੈਨੇਡਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਪ੍ਰਬੰਧਕ ਨੇ ਦੱਸਿਆ ਕਿ ਵਾਲੀਬਾਲ ਲੀਗ ਵਿਚ ਕੋਕਰੀ ਕਲਾਂ ਨੇ ਪਹਿਲਾ ਤੇ ਸੋਹੀਆ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪਤਵਮਤੇ ਸੱਜਣਾਂ ਵਲੋਂ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਿਰਨਜੀਤ ਸਿੰਘ, ਜਸਕਰਨ ਸਿੰਘ, ਦਲਜੀਤ ਸਿੰਘ, ਕਾਕਾ ਹਾਂਸ, ਉਜਾਗਰ ਸਿੰਘ (ਸਾਰੇ ਪੰਚ), ਸਾਬਕਾ ਪ੍ਰਧਾਨ ਸੁਖਮਿੰਦਰ ਸਿੰਘ ਸਿੰਦ ਅਤੇ ਪਤਵੰਤੇ ਸੱਜਣ ਹਾਜ਼ਰ ਸਨ।