19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਹੀਂ ਰਹੇ ਸਾਹਿਤਕਾਰ ਰਘਬੀਰ ਸਿੰਘ ਭਰਤ, ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ

ਮਾਛੀਵਾੜਾ ਸਾਹਿਬ, 18 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਸਾਹਿਤ ਜਗਤ ਦਾ ਚਮਕਦਾ ਸਿਤਾਰਾ ਤੇ ਲਗਭਗ 24 ਕਿਤਾਬਾਂ ਦੇ ਲੇਖਕ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਭਰਤ ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਬੀਤੀ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜੀ ਤਾਂ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕਾਫੀ ਕੋਸ਼ਿਸ਼ ਤੋਂ ਬਾਦ ਵੀ ਅਖੀਰ ਉਨ੍ਹਾਂ ਦੀ ਮੌਤ ਹੋ ਗਈ।

Ad Position 21
No active advertisement
ਸਵ. ਰਘਬੀਰ ਸਿੰਘ ਭਰਤ ਦੀ ਫਾਇਲ ਫੋਟੋ। 19-10-2026
ਮਾਛੀਵਾੜਾ ਸਾਹਿਬ, 18 ਅਕਤੂਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਸਾਹਿਤ ਜਗਤ ਦਾ ਚਮਕਦਾ ਸਿਤਾਰਾ ਤੇ ਲਗਭਗ 24 ਕਿਤਾਬਾਂ ਦੇ ਲੇਖਕ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਭਰਤ ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਬੀਤੀ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜੀ ਤਾਂ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕਾਫੀ ਕੋਸ਼ਿਸ਼ ਤੋਂ ਬਾਦ ਵੀ ਅਖੀਰ ਉਨ੍ਹਾਂ ਦੀ ਮੌਤ ਹੋ ਗਈ। ਰਘਵੀਰ ਭਰਤ ਦੀ ਅਗਲੀ ਨਵੀਂ ਕਿਤਾਬ ਐਤਵਾਰ ਨੂੰ ਪੰਜਾਬੀ ਭਵਨ ਵਿਚ ਰਿਲੀਜ਼ ਹੋਣੀ ਸੀ ਤੇ ਇੱਕ ਖ਼ਾਸ ਪਹਿਲੂ ਇਹ ਕਿ ਆਪਣੀ 89 ਸਾਲਾ ਵਿਚ ਉਨ੍ਹਾਂ ਜ਼ਿੰਦਗੀ ਦਾ ਹਰ ਪਲ ਸਿਹਤ ਸੰਭਾਲ ’ਤੇ ਜ਼ੋਰ ਦਿੱਤਾ ਤੇ ਦੁਨੀਆਂ ਤੋਂ ਰੁਖ਼ਸਤ ਹੋਣ ਮੌਕੇ ਵੀ ਉਹ ਇੱਕ ਦਮ ਤੰਦਰੁਸਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮਾਛੀਵਾੜਾ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ, ਜਿੱਥੇ ਪ੍ਰੋਫੈਸਰ ਹਮਦਰਦਵੀਰ ਯਾਦਗਾਰੀ ਕਮੇਟੀ ਤੇ ਲੇਖਕ ਮੰਚ ਸਮਰਾਲਾ ਵਲੋਂ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਬਲਬੀਰ ਸਿੰਘ ਬੱਬੀ, ਕਰਮਜੀਤ ਸਿੰਘ ਨੇ ਦੁਸ਼ਾਲੇ ਪਾਏ ਤੇ ਉਨ੍ਹਾਂ ਦੇ ਅਤਿ ਨਜ਼ਦੀਕੀ ਸਾਥੀਆਂ ਵਿਚੋਂ ਉੱਘੀ ਸਾਹਿੱਤਿਕ ਸ਼ਖ਼ਸੀਅਤ ਮਾਸਟਰ ਤੇਲੂ ਰਾਮ ਕੁਹਾੜਾ ਨੇ ਵੀ ਦੁਸ਼ਾਲੇ ਪਾਏ। ਇਸ ਮੌਕੇ ਸਾਹਿਤ ਜਗਤ ਦੇ ਨਾਲ ਨਾਲ ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਰਾਜਨੀਤਿਕ ਖੇਤਰ ਬਾਲ ਜੁੜੇ ਕਈ ਸਥਾਨਕ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸੰਸਥਾ ਅਤੇ ਜਾਤੀ ਆਧਾਰਿਤ ਨਫਰਤੀ ਬਿਆਨ ਦੇਣ ਵਾਲੇ ਵਿਧਾਇਕ ਨੂੰ ਪਾਰਟੀ ਬਾਹਰਲਾ ਰਾਸਤਾ ਵਿਖਾਵੇ- ਰਮਨ ਚਾਂਦੀ ਅਗਲੀ ਖ਼ਬਰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਐਕਟਿਵਾ ਨੂੰ ਮਾਰੀ ਟੱਕਰ, ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ
Ad Position 24