17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਬਰਸਾਲ ਵਿਖੇ ਦਿਆਨੰਦ ਮੈਡੀਕਲ ਹਸਪਤਾਲ ਲੁਧਿਆਣਾ ਤੇ ਸੀਮੇਨਸ ਹੈਲਥ ਕੇਅਰ ਵਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ ਐੱਮ.ਐੇੱਲ.ਡੀ. ਸਕੂਲ ਤਲਵੰਡੀ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਮਨਾਇਆ

ਚੌਂਕੀਮਾਨ, 16 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਐੱਮ. ਐੇੱਲ.

Ad Position 21
No active advertisement
ਅਜੀਤ ਡੈਸਕ 17-10-2026
ਚੌਂਕੀਮਾਨ, 16 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਐੱਮ.ਐੇੱਲ.ਡੀ. ਸਕੂਲ ਤਲਵੰਡੀ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ 51 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਉਪਰੰਤ ਦੇਗ ਵਰਤਾਈ ਗਈ। ਇਸ ਮੌਕੇ ਬਲਦੇਵ ਬਾਵਾ ਕਨਵੀਨਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਤੇ ਸ੍ਰੀ ਅਮਿਤ ਸ਼ਾਹ ਗ੍ਰਹਿ ਮੰਤਰੀ ਨੂੰ ਇਕ ਵਿਸ਼ੇਸ਼ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਸਿੰਥੈਟਿਕ ਡਰੱਗ ਤੋਂ ਬਚਾਉਣ ਲਈ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ 50 ਗਜ ਦੀ ਵਿਰਾਸਤੀ ਆਯੂਰਵੈਦਿਕ ਖਸਖਸ ਪੋਸਤ ਦੀ ਘਰੇਲੂ ਬਗੀਚੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਘਰੇਲੂ ਆਯੁਰਵੈਦਿਕ ਬਗੀਚੀ ਦੀ ਬਕਾਇਦਾ ਗੂਗਲ ਐਪ ਉੱਪਰ ਲੋਕੇਸ਼ਨ ਸਮੇਤ ਸਾਰੀ ਜਾਣਕਾਰੀ ਰਜਿਸਟਰਡ ਹੋਵੇ। ਉਨ੍ਹਾਂ ਕਿਹਾ ਕਿ ਆਯੁਰਵੈਦਿਕ ਖਸਖਸ ਪੋਸਤ ਦੀ ਵਰਤੋਂ ਸੈਂਕੜੇ ਐਲੋਪੈਥੀ ਅਤੇ ਆਯੁਰਵੈਦਿਕ ਦਵਾਈਆਂ ਵਿੱਚ ਹੁੰਦੀ ਹੈ, ਜਦ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਖੇਤੀ ਵੀ ਹੁੰਦੀ ਹੈ। ਪੰਜਾਬ ਵਿੱਚ ਸਿਰਫ਼ ਘਰੇਲੂ ਬਗੀਚੀ ਵਿੱਚ ਇਜਾਜ਼ਤ ਦੇਣਾ ਵੱਡੀ ਗੱਲ ਨਹੀਂ। ਆਯੁਰਵੈਦਿਕ ਖਸਖਸ ਦੀ ਵਰਤੋਂ ਤਾਂ ਸਾਡੀਆਂ ਮਾਵਾਂ ਵੀ ਜਣੇਪੇ ਸਮੇਂ ਸਰੀਰਕ ਤੰਦਰੁਸਤੀ ਅਤੇ ਤਾਕਤ ਲਈ ਪੰਜੀਰੀ ਵਿਚ ਰਲਾ ਕੇ ਕਰਦੀਆਂ ਰਹੀਆਂ ਹਨ। ਖਸਖਸ ਪੋਸਤ ਨੂੰ ਕਾਨੂੰਨੀ ਦਾਇਰੇ ਵਿੱਚ ਲਿਆ ਕੇ ਠੇਕੇ ਤਹਿਤ ਇਸ ਦੀ ਇਜਾਜ਼ਤ ਦਿੱਤੀ ਜਾਵੇ। ਬਲਦੇਵ ਬਾਵਾ ਨੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਖੁਦ ਹੀ ਯਤਨ ਕਰਨੇ ਪੈਣੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅਤੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਸਹਿਬਾਨ ਵੀ ਇਸ ਸੰਬੰਧੀ ਵਿਸ਼ੇਸ਼ ਤੌਰ ’ਤੇ ਪੱਤਰ ਲਿਖਣ ਤਾਂ ਜੋ ਆਯੁਰਵੈਦਿਕ ਖਸਖਸ ਪੋਸਤ ਦੀ ਘਰੇਲੂ ਬਗੀਚੀ ਦੀ ਪ੍ਰਵਾਨਗੀ ਹੋ ਸਕੇ ਅਤੇ ਪੰਜਾਬੀ ਨੌਜਵਾਨ ਸਿੰਥੈਟਿਕ ਡਰੱਗ ਤੋਂ ਬਚ ਸਕਣ।
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਚਕਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਡਾ. ਅਮਰ ਸਿੰਘ ਦੀ ਅਗਵਾਈ ਹੇਠ ਹਲਵਾਰਾ ਹਵਾਈ ਅੱਡੇ ਦੀ ਐਡਵਾਇਜ਼ਰੀ ਕਮੇਟੀ ਦੀ ਹੋਈ ਮੀਟਿੰਗ ਬੱਦੋਵਾਲ ’ਚ ਗ਼ਦਰੀ ਬਾਬਾ ਹਰ...
Ad Position 24